RRR ਫੇਮ ਰਾਮ ਚਰਨ ਦੀ ਪਤਨੀ ਨੇ ਅਯੁੱਧਿਆ ‘ਚ ਲੌਂਚ ਕੀਤਾ ‘ਅਪੋਲੋ ਹਸਪਤਾਲ’

ਮੁੰਬਈ : ਸਾਊਥ ਸੁਪਰਸਟਾਰ ਰਾਮ ਚਰਨ ਦੀ ਪਤਨੀ ਉਪਾਸਨਾ ਕਾਮਿਨੇਨੀ ਕੋਨੀਡੇਲਾ ਨੇ ਅਯੁੱਧਿਆ ਸ਼ਹਿਰ ‘ਚ ਅਪੋਲੋ ਹਸਪਤਾਲ ਸੇਵਾਵਾਂ ਦੀ ਸ਼ੁਰੂਆਤ ਕੀਤੀ ਹੈ। ਇਸ ਦਾ ਮਕਸਦ ਰਾਮ ਲਾਲਾ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਐਮਰਜੈਂਸੀ ਅਤੇ ਵਿਸ਼ੇਸ਼ ਦੇਖਭਾਲ ਦੀਆਂ ਸਹੂਲਤਾਂ ਪ੍ਰਦਾਨ ਕਰਨਾ ਹੈ। ਉਪਾਸਨਾ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਹਸਪਤਾਲ ਦੇ ਉਦਘਾਟਨ ਦੀ ਜਾਣਕਾਰੀ ਦਿੱਤੀ ਹੈ ਅਤੇ ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦਾ ਵੀ ਧੰਨਵਾਦ ਕੀਤਾ ਹੈ।    

ਦੱਸ ਦਈਏ ਕਿ ਹਾਲ ਹੀ ‘ਚ ਰਾਮ ਚਰਨ ਦੀ ਪਤਨੀ ਉਪਾਸਨਾ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ‘ਚ ਉਹ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨਾਲ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਬਾਕੀ ਤਸਵੀਰਾਂ ‘ਚ ਉਪਾਸਨਾ ਹਸਪਤਾਲ ਦੀ ਟੀਮ ਨਾਲ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਉਪਾਸਨਾ ਨੇ ਹਸਪਤਾਲ ਦੀਆਂ ਵਿਸ਼ੇਸ਼ਤਾਵਾਂ ਦਾ ਜ਼ਿਕਰ ਵੀ ਕੀਤਾ ਹੈ।
ਉਪਾਸਨਾ ਨੇ ਦੱਸਿਆ ਕਿ ਉਨ੍ਹਾਂ ਦੇ ਹਸਪਤਾਲ ‘ਚ 300 ਬਿਸਤਰਿਆਂ ਵਾਲਾ ਸੁਪਰ ਸਪੈਸ਼ਲਿਟੀ ਹਸਪਤਾਲ ਹੋਵੇਗਾ। ਇਹ ਲਖਨਊ ਦਾ ਇਕਲੌਤਾ ਪ੍ਰਾਈਵੇਟ ਹਸਪਤਾਲ ਹੈ, ਜਿਸ ਕੋਲ ਦਿਲ/ਲੀਵਰ/ਕਿਡਨੀ ਟ੍ਰਾਂਸਪਲਾਂਟ ਲਈ ਲਾਇਸੈਂਸ ਹੈ।

ਰਾਮ ਚਰਨ ਦੀ ਪਤਨੀ ਉਪਾਸਨਾ ਨੇ ਆਪਣੇ ਇੰਸਟਾਗ੍ਰਾਮ ‘ਤੇ ਪੋਸਟ ਕੀਤਾ ਹੈ। ਉਪਾਸਨਾ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ, ”ਰਾਮ ਲੱਲਾ ਦੇ ਆਸ਼ੀਰਵਾਦ ਨਾਲ, ਅਪੋਲੋ ਫਾਊਂਡੇਸ਼ਨ ਅਯੁੱਧਿਆ ਜਾਣ ਵਾਲੇ ਸ਼ਰਧਾਲੂਆਂ ਦੀ ਸੇਵਾ ਦੇ ਤੌਰ ‘ਤੇ ਸਾਡੇ ਐਮਰਜੈਂਸੀ ਕੇਅਰ ਸੈਂਟਰ ਦੀ ਸ਼ੁਰੂਆਤ ਦਾ ਐਲਾਨ ਕਰਦੇ ਹੋਏ ਖੁਸ਼ ਹੈ। ਥਾਥਾ ਦੇ ਦਰਸ਼ਨ ‘ਚ ਵਿਸ਼ਵਾਸ ਰੱਖਣ ਲਈ ਮਾਨਯੋਗ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਜੀ ਦਾ ਬਹੁਤ ਬਹੁਤ ਧੰਨਵਾਦ।”

ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ‘ਦਿ ਅਪੋਲੋ ਸਟੋਰੀ’ ਦਾ ਹਿੰਦੀ ਵਰਜ਼ਨ ਲਾਂਚ ਕੀਤਾ ਸੀ। ਇਹ ਕਿਤਾਬ ਸਿਹਤ ਸੇਵਾਵਾਂ ‘ਚ ਪ੍ਰਤਾਪ ਸੀ. ਰੈਡੀ ਦੇ ਸਫ਼ਰ ਨੂੰ ਬਿਆਨ ਕਰਦੀ ਹੈ। ਇਸ ਦੌਰਾਨ ਉਪਾਸਨਾ ਨੇ ਸੀ. ਐੱਮ. ਯੋਗੀ ਨਾਲ ਆਪਣੀ ਮੁਲਾਕਾਤ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ। 

Add a Comment

Your email address will not be published. Required fields are marked *