ਹਰਿਆਣਾ ਪੁਲਸ ‘ਚ ਮਹਿਲਾ ਮੁਲਾਜ਼ਮਾਂ ਦੀ ਗਿਣਤੀ 15 ਫੀਸਦੀ ਕਰਨ ਲਈ ਵਚਨਬੱਧ : ਅਨਿਲ ਵਿਜ

ਹਰਿਆਣਾ – ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਹੈ ਕਿ ਰਾਜ ਸਰਕਾਰ ਪੁਲਸ ‘ਚ ਮਹਿਲਾ ਪੁਲਸ ਮੁਲਾਜ਼ਮਾਂ ਦੀ ਗਿਣਤੀ ਵਧਾ ਕੇ 15 ਫੀਸਦੀ ਕਰਨ ਲਈ ਦ੍ਰਿੜ ਸੰਕਲਪ ਹੈ। ਸ਼੍ਰੀ ਵਿਜ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਸੇ ਕੜੀ ‘ਚ ਔਰਤਾਂ ਨੂੰ ਸੁਰੱਖਿਆ ਪ੍ਰਦਾਨ ਕਰਨ ‘ਦੁਰਗਾ ਸ਼ਕਤੀ ਰੈਪਿਡ ਐਕਸ਼ਨ ਫ਼ੋਰਸ’ ਦੀਆਂ 24 ਕੰਪਨੀਆਂ ਸਕੂਲ-ਕਾਲਜ ਜਾਣ ਵਾਲੀਆਂ ਵਿਦਿਆਰਥਣਾਂ ਅਤੇ ਹੋਰ ਔਰਤਾਂ ਦੀ ਸੁਰੱਖਿਆ ਲਈ ਤਾਇਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਔਰਤਾਂ ਵਿਰੁੱਧ ਅਪਰਾਧਾਂ ਨਾਲ ਨਜਿੱਠਣ ਲਈ ਸੂਬੇ ‘ਚ 33 ਨਵੇਂ ਮਹਿਲਾ ਥਾਣੇ ਅਤੇ 239 ਮਹਿਲਾ ਹੈਲਪ ਡੈਸਕ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਔਰਤਾਂ ਦੀ ਸੁਰੱਖਿਆ ਅਤੇ ਸਸ਼ਕਤੀਕਰਨ ਲਈ ਵਚਨਬੱਧ ਹੈ। ‘ਬੇਟੀ ਬਚਾਓ-ਬੇਟੀ ਪੜ੍ਹਾਓ’ ਪ੍ਰੋਗਰਾਮ ਦੇ ਨਤੀਜੇ ਵਜੋਂ ਸੂਬੇ ‘ਚ ਲਿੰਗ ਅਨੁਪਾਤ ‘ਚ ਕਾਫ਼ੀ ਸੁਧਾਰ ਹੋ ਰਿਹਾ ਹੈ।

ਗ੍ਰਹਿ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਐੱਫ.ਆਈ.ਆਰ. ਦਰਜ ਕਰਵਾਉਣ ‘ਚ ਪਰੇਸ਼ਾਨੀ ਨਾ ਆਏ, ਇ ਲਈ ਜ਼ੀਰੋ ਐੱਫ.ਆਈ.ਆਰ. ਦਾ ਸੰਕਲਪ ਸ਼ੁਰੂ ਕੀਤਾ ਗਿਆ ਹੈ। ਹੁਣ ਐੱਫ.ਆਈ.ਆਰ. ਕਿਸੇ ਵੀ ਥਾਣੇ ‘ਚ ਦਰਜ ਕਰਵਾਈ ਜਾ ਸਕਦੀ ਹੈ, ਭਾਵੇਂ ਘਟਨਾ ਕਿਸੇ ਵੀ ਥਾਂ ਹੋਈ ਹੋਵੇ। ਮਧੂਬਨ ਸਥਿਤ ਪੁਲਸ ਕੰਪਲੈਕਸ ‘ਚ ਫੋਰੈਂਸਿਕ ਸਾਇੰਸ ਲੈਬਾਰਟਰੀ (ਐੱਫ.ਐੱਸ.ਐੱਲ.) ਨੇ ਟ੍ਰੈਕਿਆ ਬਾਰ-ਕੋਡਿੰਗ ਪ੍ਰਣਾਲੀ ਸ਼ੁਰੂ ਕੀਤੀ ਹੈ ਜੋ ਪੂਰੀ ਤਰ੍ਹਾਂ ਕੰਪਿਊਟਰਾਈਜ਼ਡ ਹੈ। ਥਾਣਾ ਪੱਧਰ ਤੋਂ ਲੈ ਕੇ ਫੋਰੈਂਸਿਕ ਲੈਬ ਤੱਕ ਇਸ ਤਰ੍ਹਾਂ ਦੀ ਪ੍ਰਣਾਲੀ ਦੀ ਵਰਤੋਂ ਕਰਨ ਵਾਲਾ ਹਰਿਆਣਾ ਦੇਸ਼ ਦਾ ਪਹਿਲਾ ਰਾਜ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਪੁਲਸ ਨੂੰ ਨਿਰਧਾਰਤ ਸਮੇਂ ਤੋਂ ਪਹਿਲਾਂ ਪਾਸਪੋਰਟ ਵੈਰੀਫਿਕੇਸ਼ਨ ਭੇਜਣ ਲਈ ਪੰਜ ਵਾਰ ਸਨਮਾਨਿਤ ਕੀਤਾ ਗਿਆ ਹੈ। ਅੰਬਾਲਾ ਰੇਂਜ ‘ਚ ਪੰਜ ਅਤੇ ਜ਼ਿਲ੍ਹਾ ਕਰਨਾਲ ਦੇ ਮੂਨਕ ‘ਚ ਇਕ ਨਵਾਂ ਥਾਣਾ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਲੋਕਾਂ ਵਿਚ ਪੁਲਸ ਸੁਰੱਖਿਆ ਦੀ ਭਾਵਨਾ ਨੂੰ ਵਧਾਉਣ ਅਤੇ ਪੁਲਸ ਹਰ ਕਦਮ ‘ਤੇ ਉਨ੍ਹਾਂ ਦੇ ਨਾਲ ਹੈ, ਇਸ ਦੇ ਦ੍ਰਿਸ਼ਟੀਗਤ 112 ਟੋਲ ਫ੍ਰੀ ਨੰਬਰ ਤਹਿਤ 600 ਵਾਹਨ ਪੁਲਸ ਦੇ ਬੇੜੇ ਵਿਚ ਸ਼ਾਮਲ ਕੀਤੇ ਗਏ ਹਨ। ਹਰ ਥਾਣੇ ‘ਚ 2 ਵਾਹਨ ਮੁਹੱਈਆ ਕਰਵਾਏ ਗਏ ਹਨ, 112 ਨੰਬਰ ’ਤੇ ਸੂਚਨਾ ਮਿਲਦੇ ਹੀ ਪੁਲਸ ਦੀ ਗੱਡੀ 9 ਮਿੰਟ 13 ਸੈਕਿੰਡ ‘ਚ ਮੌਕੇ ’ਤੇ ਪਹੁੰਚ ਜਾਂਦੀ ਹੈ।

Add a Comment

Your email address will not be published. Required fields are marked *