ਅਡਾਨੀ ਗਰੁੱਪ ਕਾਰਨ ਸ਼ੇਅਰ ਬਾਜ਼ਾਰ ’ਚ ਜ਼ੋਰਦਾਰ ਗਿਰਾਵਟ

ਨਵੀਂ ਦਿੱਲੀ, 27 ਜਨਵਰੀ-: ਹਿੰਡਨਬਰਗ ਰਿਸਰਚ ਵੱਲੋਂ ਲਾਏ ਗਏ ਦੋਸ਼ਾਂ ਮਗਰੋਂ ਅਡਾਨੀ ਗਰੁੱਪ ਦੇ ਸ਼ੇਅਰਾਂ ’ਚ ਸ਼ੁੱਕਰਵਾਰ ਨੂੰ ਜ਼ਿਆਦਾ ਗਿਰਾਵਟ ਦਰਜ ਕੀਤੀ ਗਈ। ਇਸ ਕਾਰਨ ਘਰੇਲੂ ਸ਼ੇਅਰ ਬਾਜ਼ਾਰ ’ਚ ਜ਼ੋਰਦਾਰ ਗਿਰਾਵਟ ਦਰਜ ਕੀਤੀ ਗਈ। ਸੈਂਸੈਕਸ 874 ਅੰਕ ਡਿੱਗ ਕੇ 59,330.90 ਅੰਕਾਂ ’ਤੇ ਬੰਦ ਹੋਇਆ। ਨਿਫਟੀ ਵੀ 287.60 ਅੰਕ ਯਾਨੀ 1.61 ਫ਼ੀਸਦ ਡਿੱਗ ਕੇ 17,604.35 ਅੰਕਾਂ ’ਤੇ ਬੰਦ ਹੋਇਆ। ਇਹ 23 ਦਸੰਬਰ ਤੋਂ ਬਾਅਦ ਨਿਫਟੀ ਦੀ ਇਕ ਦਿਨ ’ਚ ਸਭ ਤੋਂ ਵੱਡੀ ਗਿਰਾਵਟ ਹੈ। ਅਡਾਨੀ ਟੋਟਲ ਗੈਸ ਦੇ ਸ਼ੇਅਰ 19.65, ਅਡਾਨੀ ਟਰਾਂਸਮਿਸ਼ਨ ਦੇ 19, ਅਡਾਨੀ ਗਰੀਨ ਐਨਰਜੀ ਦੇ 15.50 ਅਤੇ ਅਡਾਨੀ ਐਂਟਰਪ੍ਰਾਇਜ਼ਿਜ ਦੇ ਸ਼ੇਅਰ 6.19 ਫ਼ੀਸਦ ਤੱਕ ਟੁੱਟੇ। ਅਡਾਨੀ ਪੋਰਟਸ ਦੇ ਸ਼ੇਅਰ 5.31, ਅਡਾਨੀ ਵਿਲਮਰ ਦੇ 5 ਅਤੇ ਅਡਾਨੀ ਪਾਵਰ ਦੇ ਸ਼ੇਅਰ 4.99 ਫ਼ੀਸਦ ਤੱਕ ਡਿੱਗੇ। ਅਡਾਨੀ ਗਰੁੱਪ ਦੇ ਸ਼ੇਅਰਾਂ ਦੀ ਕੀਮਤ 4.17 ਲੱਖ ਕਰੋੜ ਰੁਪਏ ਤੱਕ ਡਿੱਗ ਗਈ। ਨਿਵੇਸ਼ਕਾਂ ਦੀ 10.73 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਰਕਮ ਡੁੱਬ ਗਈ ਹੈ। ਐੱਸਬੀਆਈ ਦੇ ਸ਼ੇਅਰ 5.03 ਫ਼ੀਸਦ, ਆਈਸੀਆਈਸੀਆਈ ਬੈਂਕ ਦੇ 4.41, ਇੰਡਸਇੰਡ ਬੈਂਕ ਦੇ 3.43, ਐੱਚਡੀਐੱਫਸੀ ਬੈਂਕ ਦੇ ਸ਼ੇਅਰ 1.96  ਫੀਸਦ ਡਿੱਗੇ।

Add a Comment

Your email address will not be published. Required fields are marked *