‘RRR’ ਦਾ ਜਲਵਾ, ‘ਨਾਟੂ-ਨਾਟੂ’ ਗੀਤ ‘ਓਰਿਜਨਲ ਸੌਂਗ ਕੈਟਾਗਰੀ’ ’ਚ ਆਸਕਰ ਲਈ ਨੌਮੀਨੇਟ

ਮੁੰਬਈ : ‘RRR’ ਫ਼ਿਲਮ ਨੇ ‘ਗੋਲਡਨ ਗਲੋਬ ਐਵਾਰਡ’ ਜਿੱਤਣ ਤੋਂ ਬਾਅਦ ਆਸਕਰ ਐਵਾਰਡਜ਼ ’ਚ ਵੀ ਇਤਿਹਾਸ ਰਚਣ ਲਈ ਤਿਆਰ ਹੈ। ਆਸਕਰ 2023 ਲਈ ਮੰਗਲਵਾਰ ਨੂੰ ਕੈਲੀਫੋਰਨੀਆ ਦੇ ਬੇਵਰਲੀ ਹਿੱਲਜ਼ ’ਚ ਅਧਿਕਾਰਤ ਤੌਰ ’ਤੇ ਨੌਮੀਨੇਸ਼ਨਜ਼ ਦਾ ਐਲਾਨ ਕਰ ਦਿੱਤਾ ਗਿਆ। ਰਿਜ਼ ਅਹਿਮਦ ਅਤੇ ਐਲੀਸਨ ਵਿਲੀਅਮਜ਼ ਨੇ ਆਪਣੇ ਅਕਾਦਮੀ ਐਵਾਰਡ ਲਈ ਨੌਮੀਨੇਸ਼ਨਜ਼ ਦਾ ਐਲਾਨ ਕੀਤਾ।

ਸਾਰਿਆਂ ਦੀਆਂ ਨਜ਼ਰਾਂ ਸਰਵੋਤਮ ਫ਼ਿਲਮ, ਸਰਵੋਤਮ ਡਾਇਰੈਕਟਰ, ਸਰਵੋਤਮ ਅਦਾਕਾਰ ਅਤੇ ਸਰਵੋਤਮ ਅਭਿਨੇਤਰੀ ਲਈ ਨੌਮੀਨੇਸ਼ਨਜ਼ ’ਤੇ ਟਿਕੀਆਂ ਹੋਈਆਂ ਸਨ। ਇਸ ਦਰਮਿਆਨ ਭਾਰਤ ਲਈ ਇਹ ਖ਼ੁਸ਼ਖਬਰੀ ਆਈ ਹੈ। ਗੋਲਡਨ ਗਲੋਬ ਐਵਾਰਡ ਜਿੱਤਣ ਤੋਂ ਬਾਅਦ ‘RRR’ ਨੂੰ ਆਸਕਰ 2023 ਲਈ ਵੀ ਅਧਿਕਾਰਤ ਤੌਰ ’ਤੇ ਨੌਮੀਨੇਟ ਕੀਤਾ ਗਿਆ ਹੈ। ਫਿਲਮ ਦੇ ਗੀਤ ‘ਨਾਟੂ ਨਾਟੂ’ ਨੂੰ ਓਰਿਜਨਲ ਸੌਂਗ ਕੈਟਾਗਰੀ  ’ਚ ਨੌਮੀਨੇਸ਼ਨ ਮਿਲੀ ਹੈ। 

Add a Comment

Your email address will not be published. Required fields are marked *