ਪ੍ਰਸ਼ੰਸਕਾਂ ਨਾਲ ਕੇਕ ਕੱਟ ਕੇ ਬੌਬੀ ਦਿਓਲ ਨੇ ਮਨਾਇਆ ਆਪਣਾ 55ਵਾਂ ਜਨਮਦਿਨ
January 28, 2024
ਮੁੰਬਈ – ਬਾਲੀਵੁੱਡ ਅਦਾਕਾਰ ਬੌਬੀ ਦਿਓਲ ਅੱਜ ਆਪਣਾ 55ਵਾਂ ਜਨਮਦਿਨ ਮਨਾ ਰਹੇ ਹਨ। ਇਸ ਖ਼ਾਸ ਮੌਕੇ ’ਤੇ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨਾਲ ਜਨਮਦਿਨ ਮਨਾਇਆ। ਬੌਬੀ ਦਿਓਲ ਦੇ ਜਨਮਦਿਨ ’ਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ ’ਤੇ ਕਾਫ਼ੀ ਸ਼ੁਭਕਾਮਨਾਵਾਂ ਮਿਲ ਰਹੀਆਂ ਹਨ। ਇਸ ਦੇ ਨਾਲ ਹੀ ਕੁਝ ਪ੍ਰਸ਼ੰਸਕ ਉਨ੍ਹਾਂ ਨੂੰ ਮਿਲਣ ਗਏ। ਅਦਾਕਾਰ ਨੇ ਪ੍ਰਸ਼ੰਸਕਾਂ ਨਾਲ ਕੇਕ ਵੀ ਕੱਟਿਆ। ਇਸ ਦੌਰਾਨ ਅਦਾਕਾਰ ਨੇ ਨੀਲੇ ਰੰਗ ਦਾ ਟਰੈਕ ਸੂਟ ਪਹਿਨਿਆ ਸੀ। ਇਸ ਮੌਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ‘ਐਨੀਮਲ’ ਤੋਂ ਅਬਰਾਰ ਹੱਕ ਦੀ ਅਦਾਕਾਰੀ ਕਰਨ ਲਈ ਕਿਹਾ। ਪ੍ਰਸ਼ੰਸਕਾਂ ਦੀ ਬੇਨਤੀ ’ਤੇ ਬੌਬੀ ਦਿਓਲ ਨੇ ‘ਐਨੀਮਲ’ ਤੋਂ ਅਬਰਾਰ ਹੱਕ ਦੇ ਮੂੰਹ ’ਤੇ ਉਂਗਲ ਰੱਖਣ ਦਾ ਸੀਨ ਦੁਹਰਾਇਆ। ਪ੍ਰਸ਼ੰਸਕਾਂ ਨੇ ਬੌਬੀ ਦਿਓਲ ਨੂੰ ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਦੇ ਜਨਮਦਿਨ ਦੀ ਵਧਾਈ ਦਿੱਤੀ।