ਨਿਊਜ਼ੀਲੈਂਡ: ਪ੍ਰਧਾਨ ਮੰਤਰੀ ਵਜੋਂ ਆਖ਼ਰੀ ਵਾਰ ਸਾਹਮਣੇ ਆਈ ਜੈਸਿੰਡਾ

ਵੈਲਿੰਗਟਨ, 24 ਜਨਵਰੀ-: ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਅਹੁਦਾ ਛੱਡਣ ਤੋਂ ਪਹਿਲਾਂ ਅੱਜ ਆਖ਼ਰੀ ਵਾਰ ਜਨਤਕ ਤੌਰ ਉਤੇ ਸਾਹਮਣੇ ਆਈ। ਇਸ ਮੌਕੇ ਜੈਸਿੰਡਾ ਨੇ ਕਿਹਾ ਕਿ ਸਭ ਤੋਂ ਵੱਧ ਉਹ ਲੋਕਾਂ ਨੂੰ ਹੀ ਯਾਦ ਕਰੇਗੀ, ਕਿਉਂਕਿ ਉਹ ਇਸ ‘ਨੌਕਰੀ ਦਾ ਸਭ ਤੋਂ ਖ਼ੁਸ਼ਨੁਮਾ ਹਿੱਸਾ ਸਨ।’ ਉਨ੍ਹਾਂ ਵੱਲੋਂ ਵੀਰਵਾਰ ਅਹੁਦਾ ਛੱਡਣ ਦੇ ਕੀਤੇ ਐਲਾਨ ਤੋਂ ਬਾਅਦ ਦੇਸ਼ ਦੇ ਲੋਕਾਂ ਨੂੰ ਕਾਫ਼ੀ ਝਟਕਾ ਲੱਗਾ ਹੈ। ਜੈਸਿੰਡਾ ਨੇ ਅਹੁਦਾ ਛੱਡਣ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਉਹ ਪੰਜ ਸਾਲ ਦੇਸ਼ ਨੂੰ ਦੇ ਚੁੱਕੀ ਹੈ ਤੇ ਹੁਣ ਉਸ ਕੋਲ ਦੇਣ ਲਈ ਹੋਰ ਕੁਝ ਨਹੀਂ ਬਚਿਆ। ਲੇਬਰ ਪਾਰਟੀ ਦੇ ਮੈਂਬਰਾਂ ਨੇ ਐਤਵਾਰ ਕ੍ਰਿਸ ਹਿਪਕਿਨਜ਼ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਲਈ ਚੁਣਿਆ ਹੈ। ਉਹ ਭਲਕੇ ਅਹੁਦੇ ਦੀ ਸਹੁੰ ਚੁੱਕਣਗੇ। ਆਗੂ ਵਜੋਂ ਆਰਡਨ ਅੱਜ ਹਿਪਕਿਨਜ਼ ਤੇ ਬਾਕੀ ਸੰਸਦ ਮੈਂਬਰਾਂ ਨਾਲ ਰੈਟਾਨਾ ਮੀਟਿੰਗ ਗਰਾਊਂਡ ’ਚ ਗਈ ਜਿੱਥੇ ਇਸ ਮੌਕੇ ਜਸ਼ਨ ਮਨਾਇਆ ਗਿਆ।

ਉੱਧਰ ਹਿਪਕਿਨਜ਼ ਨੇ ਪੱਤਰਕਾਰਾਂ ਨੂੰ ਕਿਹਾ ਕਿ ਲੀਡਰਸ਼ਿਪ ਵਿਚ ਤਬਦੀਲੀ ਹੋਣਾ “ਖੱਟਾ-ਮਿੱਠਾ” ਅਨੁਭਵ ਹੈ। ਉਸ ਨੇ ਕਿਹਾ ਕਿ ”ਮੈਂ ਨਿਸ਼ਚਿਤ ਤੌਰ ‘ਤੇ ਇਸ ਭੂਮਿਕਾ ਨੂੰ ਨਿਭਾਉਣ ਲਈ ਮਾਣ ਮਹਿਸੂਸ ਕਰ ਰਿਹਾ ਹਾਂ, ਪਰ ਇਹ ਚੰਗੀ ਤਰ੍ਹਾਂ ਜਾਣਦੇ ਹੋਏ ਕਿ ਜੈਸਿੰਡਾ ਮੇਰੀ ਬਹੁਤ ਚੰਗੀ ਦੋਸਤ ਹੈ।” ਜੈਸਿੰਡਾ ਦਾ ਇਕ ਗੀਤ ਨਾਲ ਸਵਾਗਤ ਕੀਤਾ ਗਿਆ। ਉਸਨੇ ਮੌਕੇ ‘ਤੇ ਮੌਜੂਦ ਲੋਕਾਂ ਨੂੰ ਕਿਹਾ ਕਿ ਉਹ ਨਿਊਜ਼ੀਲੈਂਡ ਅਤੇ ਇਸ ਦੇ ਲੋਕਾਂ ਲਈ ਹੋਰ ਪਿਆਰ ਨਾਲ ਇਸ ਜ਼ਿੰਮੇਵਾਰੀ ਨੂੰ ਛੱਡ ਦੇਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਾਥੀ ਅਸਾਧਾਰਨ ਲੋਕ ਹਨ। ਉਸ ਨੇ ਕਿਹਾ ਕਿ ”ਮੈਂ ਇਹ ਕੰਮ ਕਦੇ ਇਕੱਲੇ ਨਹੀਂ ਕੀਤਾ। ਮੈਂ ਇਹ ਨਿਊਜ਼ੀਲੈਂਡ ਦੇ ਸ਼ਾਨਦਾਰ ਸੇਵਕਾਂ ਦੇ ਨਾਲ ਕੀਤਾ ਅਤੇ ਮੈਂ ਇਹ ਜਾਣਦੇ ਹੋਏ ਅਹੁਦਾ ਛੱਡ ਰਹੀ ਹਾਂ ਕਿ  ਤੁਹਾਡਾ ਭਵਿੱਖ ਸੁਰੱਖਿਅਤ ਹੱਥਾਂ ਵਿੱਚ ਹੈ।

Add a Comment

Your email address will not be published. Required fields are marked *