ਭਾਰਤ ਨੇ 249 ਪਾਕਿਸਤਾਨੀ ਤੀਰਥ ਯਾਤਰੀਆਂ ਨੂੰ ਅਜਮੇਰ ਸ਼ਰੀਫ ਆਉਣ ਲਈ ਜਾਰੀ ਕੀਤਾ ਵੀਜ਼ਾ

ਇਸਲਾਮਾਬਾਦ: ਭਾਰਤ ਨੇ ਰਾਜਸਥਾਨ ਦੇ ਅਜਮੇਰ ’ਚ ਸੂਫੀ ਸੰਤ ਮੋਇਨੂਦੀਨ ਚਿਸ਼ਤੀ ਦੀ ਮਜ਼ਾਰ ’ਤੇ ਆਉਣ ਲਈ 249 ਪਾਕਿਸਤਾਨੀ ਤੀਰਥ ਯਾਤਰੀਆਂ ਨੂੰ ਵੀਜ਼ਾ ਜਾਰੀ ਕੀਤਾ ਹੈ। ਇਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਧਾਰਮਿਕ ਮਾਮਲਿਆਂ ਅਤੇ ਅੰਤਰ-ਧਾਰਮਿਕ ਸਦਭਾਵਨਾ ਮੰਤਰਾਲਾ ਦੇ ਇਕ ਬੁਲਾਰੇ ਦਾ ਹਵਾਲਾ ਦਿੰਦਿਆਂ ਸਰਕਾਰ ਵੱਲੋਂ ਚਲਾਏ ਜਾ ਰਹੇ ‘ਰੇਡੀਓ ਪਾਕਿਸਤਾਨ’ ਨੇ ਦੱਸਿਆ ਕਿ 488 ਬਿਨੈਕਾਰਾਂ ਨੇ ਵੀਜ਼ਾ ਲਈ ਅਰਜ਼ੀ ਦਿੱਤੀ ਸੀ ਪਰ ਸਿਰਫ 249 ਸ਼ਰਧਾਲੂਆਂ ਨੂੰ ਵੀਜ਼ਾ ਮਿਲਿਆ ਹੈ। ਬੁਲਾਰੇ ਨੇ ਦੱਸਿਆ ਕਿ ਸਾਰੇ ਤੀਰਥ ਯਾਤਰੀਆਂ ਨੂੰ ਲਾਹੌਰ ਪਹੁੰਚਣ ਲਈ ਸੂਚਿਤ ਕਰ ਦਿੱਤਾ ਗਿਆ ਹੈ, ਜਿੱਥੋਂ ਉਹ ਮੰਗਲਵਾਰ ਨੂੰ ਭਾਰਤ ਲਈ ਆਪਣੀ ਯਾਤਰਾ ’ਤੇ ਨਿਕਲਣਗੇ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਠਹਿਰਨ ਦੌਰਾਨ ਸ਼ਰਧਾਲੂਆਂ ਦੀ ਦੇਖਭਾਲ ਲਈ 6 ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਹਾਲਾਂਕਿ, ਇਨ੍ਹਾਂ ਵਿੱਚੋਂ ਸਿਰਫ਼ ਇਕ ਨੂੰ ਸ਼ਰਧਾਲੂਆਂ ਦੇ ਨਾਲ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ।

ਸਤੰਬਰ 1974 ਵਿੱਚ ਭਾਰਤ ਅਤੇ ਪਾਕਿਸਤਾਨ ਦੁਆਰਾ ਹਸਤਾਖਰ ਕੀਤੇ ਗਏ ਤੀਰਥ ਅਸਥਾਨਾਂ ਦੀ ਯਾਤਰਾ ਦੇ ਪ੍ਰੋਟੋਕੋਲ ਦੇ ਤਹਿਤ ਦੋਵੇਂ ਦੇਸ਼ ਸ਼ਰਧਾਲੂਆਂ ਨੂੰ ਯਾਤਰਾ ਕਰਨ ਦੀ ਇਜਾਜ਼ਤ ਦਿੰਦੇ ਹਨ। ਹਾਲਾਂਕਿ, ਇਹ ਦੇਖਿਆ ਗਿਆ ਹੈ ਕਿ ਦੋਵੇਂ ਧਿਰਾਂ ਨਿਯਮਿਤ ਤੌਰ ‘ਤੇ ਵੱਖ-ਵੱਖ ਆਧਾਰ ‘ਤੇ ਸ਼ਰਧਾਲੂਆਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰਦੀਆਂ ਹਨ।

Add a Comment

Your email address will not be published. Required fields are marked *