ਪਤੀ ਨੇ ਪਤਨੀ ਦੇ ਪ੍ਰੇਮੀ ਨੂੰ ਦਿੱਤੀ ਰੂਹ ਕੰਬਾਊ ਮੌਤ, ਗੰਡਾਸੇ ਨਾਲ ਲਾਸ਼ ਦੇ ਕੀਤੇ 12 ਟੁਕੜੇ

ਗਾਜ਼ੀਆਬਾਦ -​​ਖੋੜਾ ਥਾਣਾ ਖੇਤਰ ’ਚ ਰਿਕਸ਼ਾ ਚਾਲਕ ਮੀਲਾਲ ਪ੍ਰਜਾਪਤੀ ਨੇ ਆਪਣੀ ਪਤਨੀ ਪੂਨਮ ਦੇ ਰਾਜਸਥਾਨ ਦੇ ਕੋਟਪੁਤਲੀ ਨਿਵਾਸੀ ਪ੍ਰੇਮੀ ਅਕਸ਼ੈ ਦਾ ਗੰਡਾਸੇ ਨਾਲ ਵੱਢ ਕੇ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਮੁਲਜ਼ਮ ਨੇ ਲਾਸ਼ ਦੇ 10-12 ਟੁਕੜੇ ਕੀਤੇ ਅਤੇ ਬੋਰੇ ’ਚ ਪਾ ਕੇ ਨਹਿਰ ਦੇ ਕੰਢੇ ਟਿਕਾਣੇ ਲਾ ਦਿੱਤਾ।

ਮਕਾਨ ਮਾਲਕ ਦੀ ਸੂਚਨਾ ’ਤੇ ਪਹੁੰਚੀ ਪੁਲਸ ਨੇ ਰਿਕਸ਼ਾ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਦੀ ਨਿਸ਼ਾਨਦੇਹੀ ’ਤੇ ਟੁਕੜਿਆਂ ’ਚ ਕੱਟੀ ਹੋਈ ਨੌਜਵਾਨ ਦੀ ਲਾਸ਼ ਬਰਾਮਦ ਕਰ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਨੇ ਪਤਨੀ ਤੋਂ ਕਾਲ ਕਰਵਾ ਕੇ ਪ੍ਰੇਮੀ ਨੂੰ ਰਾਜਸਥਾਨ ਤੋਂ ਆਪਣੇ ਘਰ ਬੁਲਾਇਆ ਸੀ। ਇਸ ਤੋਂ ਬਾਅਦ ਪਤਨੀ ਦੀ ਗ਼ੈਰ-ਹਾਜ਼ਰੀ ’ਚ ਉਸ ਨੇ ਨੌਜਵਾਨ ਦਾ ਕਤਲ ਕਰ ਦਿੱਤਾ।

Add a Comment

Your email address will not be published. Required fields are marked *