6-7 ਔਰਤਾਂ ਨਾਲ ਵਿਆਹ ਕਰਾਉਣ ਵਾਲਾ ਕਸ਼ਮੀਰੀ ਵਿਅਕਤੀ ਗ੍ਰਿਫ਼ਤਾਰ

ਭੁਵਨੇਸ਼ਵਰ – ਓਡੀਸ਼ਾ ਪੁਲਸ ਦੀ ਸਪੈਸ਼ਲ ਟਾਸਕ ਫੋਰਸ (ਐੱਸ.ਟੀ.ਐੱਫ.) ਨੇ ਪ੍ਰਧਾਨ ਮੰਤਰੀ ਦਫ਼ਤਰ (ਪੀ.ਐੱਮ.ਓ.) ’ਚ ਅਧਿਕਾਰੀ ਅਤੇ ਫ਼ੌਜ ਦਾ ਡਾਕਟਰ ਬਣ ਕੇ ਲੋਕਾਂ ਨਾਲ ਠੱਗੀ ਮਾਰਨ ਦੇ ਦੋਸ਼ ’ਚ ਕਸ਼ਮੀਰ ਦੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸ.ਟੀ.ਐੱਫ. ਇੰਸਪੈਕਟਰ ਜਨਰਲ (ਆਈ.ਜੀ.) ਜੇ.ਐੱਨ. ਪੰਕਜ ਨੇ ਇੱਥੇ ਦੱਸਿਆ ਕਿ 37 ਸਾਲਾ ਵਿਅਕਤੀ ਦੇ ਕਥਿਤ ਤੌਰ ’ਤੇ ਪਾਕਿਸਤਾਨ ਦੇ ਕਈ ਲੋਕਾਂ ਅਤੇ ਕੇਰਲ ਦੇ ਸ਼ੱਕੀ ਅਨਸਰਾਂ ਨਾਲ ਸਬੰਧ ਹਨ। ਪੰਕਜ ਨੇ ਕਿਹਾ ਕਿ ਇਹ ਵੀ ਖੁਲਾਸਾ ਹੋਇਆ ਹੈ ਕਿ ਮੁਲਜ਼ਮ ਨੇ ਕਸ਼ਮੀਰ, ਉੱਤਰ ਪ੍ਰਦੇਸ਼, ਮਹਾਰਾਸ਼ਟਰ ਅਤੇ ਓਡੀਸ਼ਾ ਸਮੇਤ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਘੱਟੋ-ਘੱਟ 6-7 ਔਰਤਾਂ ਨਾਲ ਵਿਆਹ ਕੀਤਾ ਹੈ। ਪੁਲਸ ਅਧਿਕਾਰੀ ਨੇ ਕਿਹਾ ਕਿ ਖੁਦ ਨੂੰ ਕੌਮਾਂਦਰੀ ਡਿਗਰੀਧਾਰੀ ਡਾਕਟਰ ਦੱਸ ਕੇ ਉਸ ਦੇ ਕਈ ਔਰਤਾਂ ਨਾਲ ਸਬੰਧ ਵੀ ਸੀ।

ਇਕ ਗੁਪਤ ਸੂਚਨਾ ਤੋਂ ਬਾਅਦ ਐੱਸ.ਟੀ.ਐੱਫ. ਜਾਜਪੁਰ ਜ਼ਿਲ੍ਹੇ ਦੇ ਨੋਉਲਪੁਰ ਪਿੰਡ ਤੋਂ ਸੈਯਦ ਈਸ਼ਾਨ ਬੁਖਾਰੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੰਕਜ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੁਲਜ਼ਮ ਖੁਦ ਨੂੰ ਇਕ ਨਿਊਰੋ ਸਪੈਸ਼ਲਿਸਟ, ਇਕ ਆਰਮੀ ਡਾਕਟਰ, ਪੀ. ਐੱਮ. ਓ. ਵਿਚ ਇਕ ਅਧਿਕਾਰੀ, ਉੱਚ ਦਰਜੇ ਦੇ ਰੈਕਿੰਗ ਵਾਲੇ ਐੱਨ. ਆਈ. ਏ. (ਰਾਸ਼ਟਰੀ ਜਾਂਚ ਏਜੰਸੀ) ਅਧਿਕਾਰੀਆਂ ਦੇ ਕਰੀਬੀ ਸਹਿਯੋਗੀ ਅਤੇ ਹੋਰਨਾਂ ਦੇ ਰੂਪ ਵਿਚ ਪੇਸ਼ ਕਰਦਾ ਸੀ। ਉਸ ਕੋਲੋਂ ਅਮਰੀਕਾ ਦੀ ਕਾਰਨੇਲ ਯੂਨੀਵਰਸਿਟੀ, ਕੈਨੇਡਾ ਦੇ ਸਿਹਤ ਸੇਵਾ ਸੰਸਥਾਨ ਵਲੋਂ ਜਾਰੀ ਕੀਤੇ ਗਏ ਮੈਡੀਕਲ ਡਿਗਰੀ ਸਰਟੀਫਿਕੇਟ ਵਰਗੇ ਕਈ ਜਾਅਲੀ ਦਸਤਾਵੇਜ਼ ਜ਼ਬਤ ਕੀਤੇ ਗਏ ਹਨ। ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਰਹਿਣ ਵਾਲੇ ਮੁਲਜ਼ਮ ਨੇ ਕਈ ਹਲਫ਼ਨਾਮੇ, ਬਾਂਡ, ਏ.ਟੀ.ਐੱਮ. ਕਾਰਡ, ਖਾਲੀ ਚੈੱਕ, ਆਧਾਰ ਕਾਰਡ ਅਤੇ ਵਿਜ਼ਿਟਿੰਗ ਕਾਰਡ ਵੀ ਜ਼ਬਤ ਕੀਤੇ ਗਏ ਹਨ।

Add a Comment

Your email address will not be published. Required fields are marked *