ਬ੍ਰਿਟਿਸ਼ ਵੋਗ ਦੇ ਕਵਰ ‘ਤੇ ਦਿਸਣ ਵਾਲੀ ਪਹਿਲੀ ਭਾਰਤੀ ਅਦਾਕਾਰਾ ਪ੍ਰਿਯੰਕਾ ਚੋਪੜਾ

ਮੁੰਬਈ : ਦੇਸੀ ਗਰਲ ਪ੍ਰਿਯੰਕਾ ਚੋਪੜਾ ਭਾਰਤੀ ਸਿਨੇਮਾ ਦੀ ਇਕਲੌਤੀ ਅਦਾਕਾਰਾ ਹੈ, ਜੋ 40 ਤੋਂ ਵੱਧ ਅੰਤਰਰਾਸ਼ਟਰੀ ਮੈਗਜ਼ੀਨਾਂ ‘ਤੇ ਦਿਖਾਈ ਦਿੱਤੀ ਹੈ ਅਤੇ ਇਸ ਦੀ ਗਿਣਤੀ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਇਸ ਦਾ ਨਵੀਨਤਮ ਐਡੀਸ਼ਨ ਬ੍ਰਿਟਿਸ਼ ਵੋਗ ਕਵਰ ਹੈ, ਜਿਸ ‘ਚ ਉਹ ਬਹੁਤ ਖ਼ੂਬਸੂਰਤ ਲੱਗ ਰਹੀ ਹੈ। ਇਸ ‘ਚ ਉਹ ਆਪਣੀ ਧੀ ਨਾਲ ਨਜ਼ਰ ਆ ਰਹੀ ਹੈ। ਪ੍ਰਿਯੰਕਾ ਬ੍ਰਿਟਿਸ਼ ਵੋਗ ਦੇ ਕਵਰ ’ਤੇ ਦਿਖਾਈ ਦੇਣ ਵਾਲੀ ਪਹਿਲੀ ਭਾਰਤੀ ਅਦਾਕਾਰਾ ਬਣ ਗਈ ਹੈ।

PunjabKesari

ਪ੍ਰਿਯੰਕਾ ਚੋਪੜਾ ਨੇ ਹਾਲ ਹੀ ‘ਚ ਲਾਸ ਏਂਜਲਸ ’ਚ ਆਪਣੇ ਸਾਥੀ ਅਕੈਡਮੀ ਮੈਂਬਰਾਂ ਲਈ ਆਸਕਰ ਨਾਮਜ਼ਦ ਐੱਸ. ਐੱਸ. ਰਾਜਾਮੌਲੀ ਦੀ ‘ਆਰ. ਆਰ. ਆਰ.’ ਦੀ ਵਿਸ਼ੇਸ਼ ਸਕ੍ਰੀਨਿੰਗ ਦੀ ਮੇਜ਼ਬਾਨੀ ਕੀਤੀ। ਇਸ ਫ਼ਿਲਮ ਨੇ ਸਰਵੋਤਮ ਮੂਲ ਗੀਤ ਦਾ ਪੁਰਸਕਾਰ ਵੀ ਜਿੱਤਿਆ ਅਤੇ ਪ੍ਰਿਯੰਕਾ ਚੋਪੜਾ ਨੇ ਇਸ ਨੂੰ ਮਾਣ, ਸਨਮਾਨ ਅਤੇ ਇਕ ਵੱਡੀ ਮੁਸਕਰਾਹਟ ਨਾਲ ਆਪਣੇ ਵਿਸ਼ਵਵਿਆਪੀ ਦਰਸ਼ਕਾਂ ਨਾਲ ਸਾਂਝਾ ਕੀਤਾ।

ਪ੍ਰਿਯੰਕਾ ਚੋਪੜਾ ਨੇ ਬ੍ਰਿਟਿਸ਼ ਵੋਗ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਦੀ ਧੀ ਦਾ ਜਨਮ ਬਹੁਤ ਜਲਦ ਹੋ ਗਿਆ ਸੀ। ਉਹ ਕਹਿੰਦੀ ਹੈ, ‘ਜਦੋਂ ਉਹ ਪੈਦਾ ਹੋਈ ਤਾਂ ਮੈਂ ਆਪਰੇਸ਼ਨ ਰੂਮ ‘ਚ ਸੀ।

ਉਹ ਮੇਰੇ ਹੱਥ ਨਾਲੋਂ ਵੀ ਛੋਟੀ ਸੀ। ਮੈਂ ਦੇਖਿਆ ਕਿ ਕਿਵੇਂ ਨਰਸਾਂ ਇੰਟੈਂਸਿਵ ਕੇਅਰ ‘ਚ ਬੱਚੇ ਦੀ ਦੇਖਭਾਲ ਕਰਦੀਆਂ ਹਨ। ਉਹ ਰੱਬ ਦਾ ਕੰਮ ਕਰਦੇ ਹਨ। ਜਦੋਂ ਉਹ ਧੀ ਨੂੰ ਸੰਭਾਲ ਰਹੇ ਸੀ ਤਾਂ ਨਿਕ ਅਤੇ ਮੈਂ ਉੱਥੇ ਖੜ੍ਹੇ ਸੀ’।

Add a Comment

Your email address will not be published. Required fields are marked *