ਅਫਸਾਨਾ ਖ਼ਾਨ ਦੀ ਵਿਗੜੀ ਸਿਹਤ, ਹਸਪਤਾਲ ਦਾਖ਼ਲ

ਚੰਡੀਗੜ੍ਹ – ਮਸ਼ਹੂਰ ਗਾਇਕਾ ਅਫਸਾਨਾ ਖ਼ਾਨ ਸਿਹਤ ਵਿਗੜਨ ਕਾਰਨ ਹਸਪਤਾਲ ‘ਚ ਦਾਖ਼ਲ ਹੈ। ਇਸ ਸਬੰਧੀ ਜਾਣਕਾਰੀ ਖ਼ੁਦ ਅਫਸਾਨਾ ਖ਼ਾਨ ਨੇ ਇੰਸਟਾਗ੍ਰਾਮ ‘ਤੇ ਤਸਵੀਰਾਂ ਸਾਂਝੀਆਂ ਕਰਕੇ ਦਿੱਤੀ ਹੈ। ਅਫਸਾਨਾ ਖ਼ਾਨ ਪਹਿਲੀ ਤਸਵੀਰ ‘ਚ ਹਸਪਤਾਲ ਦੇ ਬੈੱਡ ‘ਤੇ ਲੇਟੀ ਨਜ਼ਰ ਆ ਰਹੀ ਹੈ। ਤਸਵੀਰ ‘ਚ ਹਸਪਤਾਲ ਦਾ ਨਾਂ ਵੀ ਦਿਖ ਰਿਹਾ ਹੈ। ਐਮਕੇਅਰ ਹਸਪਤਾਲ, ਜ਼ੀਰਕਪੁਰ ਤੋਂ ਸਾਂਝੀ ਕੀਤੀ ਇਸ ਤਸਵੀਰ ਨਾਲ ਅਫਸਾਨਾ ਖ਼ਾਨ ਨੇ ‘Not Well’ ਲਿਖਿਆ ਹੈ। ਦੂਜੀ ਤਸਵੀਰ ਅਫਸਾਨਾ ਖ਼ਾਨ ਨੇ ਆਪਣੇ ਹੱਥ ਦੀ ਸਾਂਝੀ ਕੀਤੀ ਹੈ, ਜਿਸ ‘ਚ ਉਸ ਦੇ ਹੱਥ ‘ਤੇ ਗਲੂਕੋਸ ਦੀ ਸੂਈ ਲੱਗੀ ਨਜ਼ਰ ਆ ਰਹੀ ਹੈ।ਫਿਲਹਾਲ ਇਹ ਪਤਾ ਨਹੀਂ ਲੱਗਾ ਹੈ ਕਿ ਅਫਸਾਨਾ ਖ਼ਾਨ ਨੂੰ ਕੀ ਹੋਇਆ ਹੈ।

Add a Comment

Your email address will not be published. Required fields are marked *