ਜਲਦ ਟਾਟਾ ਗਰੁੱਪ ਦੀ ਹੋ ਜਾਵੇਗੀ Bisleri!, 7000 ਕਰੋੜ ਰੁਪਏ ‘ਚ ਹੋ ਸਕਦੀ ਹੈ ਡੀਲ

ਮੁੰਬਈ – ਉੱਘੇ ਉਦਯੋਗਪਤੀ ਰਮੇਸ਼ ਚੌਹਾਨ ਨੇ ਵੀਰਵਾਰ ਨੂੰ ਕਿਹਾ ਕਿ ਉਹ ਆਪਣੇ ਬੋਤਲਬੰਦ ਪਾਣੀ ਦੇ ਕਾਰੋਬਾਰ ‘ਬਿਸਲੇਰੀ ਇੰਟਰਨੈਸ਼ਨਲ’ ਲਈ ਖਰੀਦਦਾਰ ਦੀ ਭਾਲ ਕਰ ਰਹੇ ਹਨ ਅਤੇ ਟਾਟਾ ਕੰਜ਼ਿਊਮਰ ਪ੍ਰੋਡਕਟਸ ਲਿਮਟਿਡ ਸਮੇਤ ਕਈ ਕੰਪਨੀਆਂ ਨਾਲ ਗੱਲਬਾਤ ਕਰ ਰਹੇ ਹਨ। ਭਾਰਤ ਦੇ ਬੋਤਲਬੰਦ ਪਾਣੀ ਦੇ ਕਾਰੋਬਾਰ ਦੇ ਪ੍ਰਮੁੱਖ 82 ਸਾਲਾ ਉਦਯੋਗਪਤੀ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਟਾਟਾ ਕੰਜ਼ਿਊਮਰ ਪ੍ਰੋਡਕਟਸ ਲਿਮਟਿਡ (ਟੀਸੀਪੀਐਲ) ਨਾਲ 7,000 ਕਰੋੜ ਰੁਪਏ ਦਾ ਸੌਦਾ ਕੀਤਾ ਗਿਆ ਹੈ। ਚੌਹਾਨ ਨੂੰ ਪੁੱਛਿਆ ਗਿਆ ਕਿ ਕੀ ਉਹ ਬਿਸਲੇਰੀ ਕਾਰੋਬਾਰ ਨੂੰ ਵੇਚਣ ਜਾ ਰਹੇ ਹਨ। ਇਸ ‘ਤੇ ਉਸਨੇ ਕਿਹਾ, “ਹਾਂ, ਅਸੀਂ ਵੇਚ ਰਹੇ ਹਾਂ।” ਉਸਨੇ ਕਿਹਾ ਕਿ ਸਮੂਹ ਕਈ ਸੰਭਾਵੀ ਖਰੀਦਦਾਰਾਂ ਨਾਲ ਗੱਲਬਾਤ ਕਰ ਰਿਹਾ ਹੈ।

ਇਹ ਪੁੱਛੇ ਜਾਣ ‘ਤੇ ਕਿ ਕੀ ਉਹ ਟਾਟਾ ਸਮੂਹ ਦੀ ਕੰਪਨੀ ਨੂੰ ਕਾਰੋਬਾਰ ਵੇਚ ਰਹੇ ਹਨ, ਚੌਹਾਨ ਨੇ ਕਿਹਾ, “ਇਹ ਸਹੀ ਨਹੀਂ ਹੈ… ਅਸੀਂ ਇਸ ਬਾਰੇ ਫਿਲਹਾਲ ਗੱਲ ਕਰ ਰਹੇ ਹਾਂ।” ਬਿਸਲੇਰੀ ਕਾਰੋਬਾਰ ਨੂੰ ਵੇਚਣ ਦੇ ਪਿੱਛੇ ਕੀ ਕਾਰਨ ਹਨ? ਇਸ ਬਾਰੇ ਪੁੱਛੇ ਜਾਣ ‘ਤੇ ਚੌਹਾਨ ਨੇ ਕਿਹਾ। ਕਿ ਕਿਸੇ ਨੇ ਤਾਂ ਇਸਨੂੰ ਸੰਭਾਲਣਾ ਹੀ ਹੈ।

ਅਸਲ ਵਿੱਚ ਉਨ੍ਹਾਂ ਦੀ ਬੇਟੀ ਜੈਅੰਤੀ ਕਾਰੋਬਾਰ ਨੂੰ ਸੰਭਾਲਣ ਵਿੱਚ ਦਿਲਚਸਪੀ ਨਹੀਂ ਰੱਖਦੀ। ਬਿਸਲੇਰੀ ਇੰਟਰਨੈਸ਼ਨਲ ਦੇ ਬੁਲਾਰੇ ਨੇ ਬਾਅਦ ‘ਚ ਮੀਡੀਆ ਨੂੰ ਦਿੱਤੇ ਬਿਆਨ ‘ਚ ਕਿਹਾ, ”ਅਸੀਂ ਇਸ ਬਾਰੇ ਗੱਲ ਕਰ ਰਹੇ ਹਾਂ, ਹੋਰ ਵੇਰਵੇ ਨਹੀਂ ਦਿੱਤੇ ਜਾ ਸਕਦੇ।” 

ਚੌਹਾਨ ਨੇ ਤਿੰਨ ਦਹਾਕੇ ਪਹਿਲਾਂ ਸਾਫਟ ਡਰਿੰਕ ਕਾਰੋਬਾਰ ਨੂੰ ਅਮਰੀਕੀ ਤਰਲ ਪਦਾਰਥ ਕੰਪਨੀ ਕੋਕਾ-ਕੋਲਾ ਵੇਚ ਦਿੱਤਾ ਸੀ। ਉਨ੍ਹਾਂ ਨੇ ਥਮਸ ਅੱਪ, ਗੋਲਡ ਸਪਾਟ, ਸਿਟਰਾ, ਮਾਜ਼ਾ ਅਤੇ ਲਿਮਕਾ ਵਰਗੇ ਬ੍ਰਾਂਡ 1993 ਵਿੱਚ ਕੰਪਨੀ ਨੂੰ ਵੇਚੇ ਸਨ। ਚੌਹਾਨ ਨੇ 2016 ਵਿੱਚ ਸਾਫਟ ਡਰਿੰਕ ਦੇ ਕਾਰੋਬਾਰ ਵਿੱਚ ਮੁੜ ਪ੍ਰਵੇਸ਼ ਕੀਤਾ ਪਰ ਉਸ ਦੇ ਉਤਪਾਦ ‘ਬਿਸਲੇਰੀ ਪੌਪ’ ਨੂੰ ਬਹੁਤੀ ਸਫਲਤਾ ਨਹੀਂ ਮਿਲੀ।

Add a Comment

Your email address will not be published. Required fields are marked *