ਗਾਇਕ ਸਿੱਪੀ ਗਿੱਲ ਨਾਲ ਮਰਹੂਮ ਦੀਪ ਸਿੱਧੂ ਦੀ ਮਾਂ ਦੀਆਂ ਤਸਵੀਰਾਂ ਵਾਇਰਲ

ਜਲੰਧਰ : ਮਰਹੂਮ ਅਦਾਕਾਰ ਦੀਪ ਸਿੱਧੂ ਦੀ ਮਾਂ ਨਾਲ ਗਾਇਕ ਸਿੱਪੀ ਗਿੱਲ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਦੀਪ ਸਿੱਧੂ ਦੇ ਫੈਨਜ਼ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਵੱਲੋਂ ਵੀ ਇਸ ‘ਤੇ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ। ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਸਿੱਧੂ ਦੇ ਫੈਨਜ਼ ਭਾਵੁਕ ਵੀ ਹੋ ਰਹੇ ਹਨ।

ਦੱਸ ਦਈਏ ਕਿ ਸਿੱਪੀ ਗਿੱਲ ਨਾਲ ਦੀਪ ਸਿੱਧੂ ਦੀ ਮਾਂ ਦੀਆਂ ਇਹ ਤਸਵੀਰਾਂ ਕਿਸੇ ਵਿਆਹ ਸਮਾਰੋਹ ਦੀਆਂ ਲੱਗ ਰਹੀਆਂ ਹਨ, ਜਿਨ੍ਹਾਂ ਨੂੰ ਇੰਸਟੈਂਟ ਪਾਲੀਵੁੱਡ ਨਾਂ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਹੈ। ਹਾਲਾਂਕਿ ਬੀਤੇ ਦਿਨੀਂ ਸਿੱਪੀ ਗਿੱਲ ਨੇ ਆਪਣੀ ਇੰਸਟਾ ਸਟੋਰੀ ‘ਚ ਦੀਪ ਦੀ ਮਾਂ ਨਾਲ ਇਕ ਤਸਵੀਰ ਸਾਂਝੀ ਕੀਤੀ ਸੀ, ਜਿਸ ਦੀ ਕੈਪਸ਼ਨ ‘ਚ ਉਨ੍ਹਾਂ ਨੇ ਲਿਖਿਆ ਸੀ, ”ਪਰਿਵਾਰ ਨੂੰ ਮਿਲ ਕੇ ਚੰਗਾ ਲੱਗਿਆ, Rest In Peace Brother।” 

ਦੱਸਣਯੋਗ ਹੈ ਕਿ ਦੀਪ ਸਿੱਧੂ ਦਾ ਦਿਹਾਂਤ ਸੜਕ ਹਾਦਸੇ ‘ਚ ਹੋਇਆ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਖ਼ਾਸ ਦੋਸਤ ਰੀਨਾ ਰਾਏ ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਲਗਾਤਾਰ ਸਾਂਝੀਆਂ ਕਰਕੇ ਉਨ੍ਹਾਂ ਨੂੰ ਯਾਦ ਕਰਦੀ ਰਹਿੰਦੀ ਹੈ। ਦੀਪ ਸਿੱਧੂ ਨੇ ਬਹੁਤ ਹੀ ਛੋਟੀ ਜਿਹੀ ਉਮਰ ‘ਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਦਿੱਤਾ ਸੀ। ਸਿੱਪੀ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਉਹ ਗੀਤਾਂ ਦੇ ਨਾਲ-ਨਾਲ ਕਈ ਪੰਜਾਬੀ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ। 

Add a Comment

Your email address will not be published. Required fields are marked *