ਸੁਪਰੀਮ ਕੋਰਟ ਪਹੁੰਚਿਆ ਦੇਵੀ ਕਾਲੀ ਪੋਸਟਰ ਵਿਵਾਦ

ਨਵੀਂ ਦਿੱਲੀ – ਫ਼ਿਲਮ ਨਿਰਮਾਤਾ ਲੀਨਾ ਮਨੀਮੇਕਲਾਈ ਨੇ ਫ਼ਿਲਮ ‘ਕਾਲੀ’ ਦੇ ਪੋਸਟਰ ’ਚ ਹਿੰਦੂ ਦੇਵੀ ਨੂੰ ਕਥਿਤ ਤੌਰ ’ਤੇ ਗਲਤ ਤਰੀਕੇ ਨਾਲ ਦਰਸਾਉਣ ਦੇ ਦੋਸ਼ ’ਚ ਵੱਖ-ਵੱਖ ਸੂਬਿਆਂ ’ਚ ਉਨ੍ਹਾਂ ਦੇ ਖ਼ਿਲਾਫ਼ ਦਰਜ ਕਈ ਐੱਫ. ਆਈ. ਆਰਜ਼ ਰੱਦ ਕਰਨ ਦੀ ਅਪੀਲ ਨੂੰ ਲੈ ਕੇ ਸੁਪਰੀਮ ਕੋਰਟ ਦਾ ਰੁਖ਼ ਕੀਤਾ ਹੈ।

ਫ਼ਿਲਮ ਦੇ ਪੋਸਟਰ ’ਚ ਹਿੰਦੂ ਦੇਵੀ ਕਾਲੀ ਨੂੰ ਸਿਗਰੇਟ ਪੀਂਦੇ ਦਿਖਾਇਆ ਗਿਆ ਹੈ। ਪੋਸਟਰ ਨੂੰ ਲੈ ਕੇ ਦਿੱਲੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਉੱਤਰਾਖੰਡ ’ਚ ਉਨ੍ਹਾਂ ਦੇ ਖ਼ਿਲਾਫ਼ ਦਰਜ ਐੱਫ. ਆਈ. ਆਰਜ਼ ਨੂੰ ਇਕੱਠਾ ਕਰਨ ਤੇ ਰੱਦ ਕਰਨ ਦੀ ਅਪੀਲ ਕੀਤੀ ਗਈ ਹੈ।

ਫ਼ਿਲਮ ਨਿਰਮਾਤਾ ਨੇ ਇਨ੍ਹਾਂ ਐੱਫ. ਆਈ. ਆਰਜ਼ ਦੇ ਤਹਿਤ ਕੀਤੀ ਜਾਣ ਵਾਲੀ ਅਪਰਾਧਿਕ ਕਾਰਵਾਈ ’ਤੇ ਇਕਤਰਫਾ ਰੋਕ ਦੀ ਵੀ ਮੰਗ ਕੀਤੀ ਹੈ।ਪਟੀਸ਼ਨ ਨੂੰ ਤੁਰੰਤ ਸੂਚੀਬੱਧ ਕਰਨ ਲਈ ਚੀਫ਼ ਜਸਟਿਸ ਡੀ. ਵਾਈ. ਚੰਦਰਚੂੜ ਤੇ ਜਸਟਿਸ ਪੀ. ਐੱਸ. ਨਰਸਿਮ੍ਹਾ ਦੀ ਬੈਂਚ ਸਾਹਮਣੇ ਇਸ ਦਾ ਜ਼ਿਕਰ ਕੀਤਾ ਗਿਆ ਸੀ। ਬੈਂਚ ਨੇ ਕਿਹਾ ਕਿ ਮਨੀਮੇਕਲਾਈ ਦੀ ਪਟੀਸ਼ਨ ’ਤੇ 20 ਜਨਵਰੀ ਨੂੰ ਸੁਣਵਾਈ ਹੋਵੇਗੀ।

Add a Comment

Your email address will not be published. Required fields are marked *