ਸਤਿੰਦਰ ਸਰਤਾਜ ਦੇ ਸ਼ੋਅ ’ਚ ਪਹੁੰਚੇ ਸੰਜੇ ਦੱਤ ਤੇ ਤਰੁਣ ਚੁੱਘ

ਜਲੰਧਰ – ਬੀਤੇ ਦਿਨੀਂ ਮਸ਼ਹੂਰ ਪੰਜਾਬੀ ਗਾਇਕ ਸਤਿੰਦਰ ਸਰਤਾਜ ਦਾ ਲਾਈਵ ਸ਼ੋਅ ਸੀ। ਇਹ ਲਾਈਵ ਸ਼ੋਅ ਮੁੰਬਈ ਦੇ ਸਨਮੁੱਖ ਨੰਦ ਆਡੀਟੋਰੀਅਮ ’ਚ ਯੂਨਾਈਟਿਡ ਸਿੰਘ ਸਭਾ ਫਾਊਂਡੇਸ਼ਨ ਵਲੋਂ ਕਰਵਾਇਆ ਗਿਆ। ਲੋਹੜੀ ਦੇ ਤਿਉਹਾਰ ਨੂੰ ਮਨਾਉਣ ਲਈ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ। ਇਸ ਦੌਰਾਨ ਮਸ਼ਹੂਰ ਬਾਲੀਵੁੱਡ ਅਦਾਕਾਰ ਸੰਜੇ ਦੱਤ ਤੇ ਬੀ. ਜੇ. ਪੀ. ਆਗੂ ਤਰੁਣ ਚੁੱਘ ਨੇ ਵੀ ਸ਼ਿਰਕਤ ਕੀਤੀ।

ਤਰੁਣ ਚੁੱਘ ਨੇ ਪ੍ਰੋਗਰਾਮ ਤੋਂ ਕੁਝ ਤਸਵੀਰਾਂ ਵੀ ਟਵਿਟਰ ’ਤੇ ਸਾਂਝੀਆਂ ਕੀਤੀਆਂ ਹਨ। ਤਰੁਣ ਚੁੱਘ ਨੇ ਲਿਖਿਆ, ‘‘ਮੁੰਬਈ ਦੇ ਮਨਮੁੱਖ ਨੰਦ ਆਡੀਟੋਰੀਅਮ ’ਚ ਯੂਨਾਈਟਿਡ ਸਿੰਘ ਸਭਾ ਫਾਊਂਡੇਸ਼ਨ ਵਲੋਂ ਲੋਹੜੀ ਪ੍ਰੋਗਰਾਮ ’ਚ ਸ਼ਾਮਲ ਹੋਣ ਦਾ ਮੌਕਾ ਮਿਲਿਆ।’’

ਤਰੁਣ ਚੁੱਘ ਨੇ ਅੱਗੇ ਲਿਖਿਆ, ‘‘ਪ੍ਰੋਗਰਾਮ ’ਚ ਮਸ਼ਹੂਰ ਅਦਾਕਾਰ ਸੰਜੇ ਦੱਤ, ਪੰਜਾਬੀ ਗਾਇਕ ਸਤਿੰਦਰ ਸਰਤਾਜ, ਬੀ. ਜੇ. ਵਾਈ. ਐੱਮ. ਦੇ ਰਾਸ਼ਟਰੀ ਕਾਰਜਕਾਰੀ ਮੈਂਬਰ ਆਲੋਕ ਡਾਂਗਸ ਸਣੇ ਦੇਸ਼-ਵਿਦੇਸ਼ ਦੇ ਵੱਖ-ਵੱਖ ਪੰਜਾਬੀ ਭਾਈਚਾਰੇ ਦੇ ਲੋਕ ਮੌਜੂਦ ਰਹੇ।’’

Add a Comment

Your email address will not be published. Required fields are marked *