ਕਿਊਬਿਕ ਦੇ ਇਕ ਯੂਨਿਟ ‘ਚ ਹੋਇਆ ਪ੍ਰੋਪੇਨ ਧਮਾਕਾ

ਕਿਊਬਿਕ ਵਿੱਚ ਵੀਰਵਾਰ ਨੂੰ ਇਕ ਪ੍ਰੋਪੇਨ ਯੂਨਿਟ ਵਿੱਚ ਧਮਾਕਾ ਹੋਣ ਤੋਂ ਬਾਅਦ ਇਕ ਕਰਮਚਾਰੀ ਦੇ ਲਾਪਤਾ ਹੋਣ ਦਾ ਜਾਣਕਾਰੀ ਮਿਲੀ ਹੈ। ਇਸ ਦੀ ਸੂਚਨਾ ਨਗਨ ਨਿਗਮ ਅਧਿਕਾਰੀ ਵੱਲੋਂ ਦਿੱਤੀ ਗਈ। ਦੱਸ ਦੇਈਏ ਕਿ ਇਹ ਧਮਾਤਾ ਇਕ ਮਸ਼ਹੂਰ ਕੰਪਨੀ ਪ੍ਰੋਪੇਨ ਲਾਫੋਰਚਿਊਨ ਦੀ ਇਕ ਯੂਨਿਟ ‘ਚ ਹੋਇਆ ਤੇ ਪ੍ਰੋਪੇਨ ਇੱਕ ਹਾਈਡਰੋਕਾਰਬਨ ਹੈ। ਇਸ ਬਾਰੇ ਗੱਲ ਕਰਦਿਆਂ ਕਿਊਬਿਕ ਪ੍ਰੋਵਿੰਸ਼ੀਅਲ ਪੁਲਸ ਨੇ ਕਿਹਾ ਕਿ ਮਾਂਟਰੀਅਲ ਤੋਂ ਲਗਭਗ 50 ਕਿਲੋਮੀਟਰ ਉੱਤਰ ਵਿੱਚ ਸੇਂਟ-ਰੋਚ-ਡੇ-ਲ’ਅਚੀਗਨ ਸ਼ਹਿਰ ਤੋਂ ਲਾਕਾਂ ਨੂੰ ਕੱਢਣ ਦਾ ਕੰਮ ਕੀਤਾ ਜਾਰੀ ਹੈ। ਨਗਰ ਨਿਗਮ ਅਧਿਕਾਰੀਆਂ ਨੇ ਪਹਿਲਾਂ ਦੱਸ਼ਿਆ ਸੀ ਕਿ 3 ਜਾਂ 4 ਕਰਮਚਾਰੀਆਂ ਦਾ ਹੁਣ ਤੱਕ ਕੋਈ ਪਤਾ ਨਹੀਂ ਲੱਗਾ।

ਹਾਲਾਂਕਿ ਪ੍ਰੋਵਿੰਸ਼ੀਅਲ ਪੁਲਸ ਸਾਰਜੈਂਟ ਐਲੋਇਸ ਕੋਸੇਟ ਨੇ ਬਾਅਦ ਵਿੱਚ ਇਕ ਨਿਊਜ਼ ਕਾਨਫਰੰਸ ਨੂੰ ਦੱਸਿਆ ਕਿ ਘੱਟੋਂ-ਘੱਟ ਇਕ ਵਿਅਕਤੀ ਲਾਪਤਾ ਹਹੈ ਅਤੇ ਇਹ ਗਿਣਤੀ ਵੱਧ ਵੀ ਹੋ ਸਕਦੀ ਹੈ। ਅੱਗ ਬੁਝਾਊ ਵਿਭਾਗ ਦੇ ਮੁਖੀ ਫ੍ਰੈਂਕੋਇਸ ਥੀਵਿਅਰਜ ਨੇ ਕਿਹਾ ਕਿ ਅਧਿਕਾਰੀਆਂ ਨੂੰ ਸਵੇਰੇ 11:17 ‘ਤੇ ਅੱਗ ਲੱਗਣ ਦੀ ਸੂਚਨਾ ਮਿਲੀ ਅਤੇ ਘਟਨਾ ਵਾਲੀ ਥਾਂ ‘ਤੇ ਪਹੁੰਚੀਆਂ ਪਹਿਲੀਆਂ ਟੀਮਾਂ ਨੇ ਸਥਿਤੀ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਧਮਾਕੇ ਦੇ ਖ਼ਤਰੇ ਕਾਰਨ ਪਿੱਛੇ ਹਟਣਾ ਪਿਆ। ਥਵੀਏਰਗੇ ਨੇ ਕਿਹਾ ਕਿ ਅੱਗ ਅਜੇ ਕਾਬੂ ਵਿਚ ਨਹੀਂ ਹੈ ਅਤੇ ਅਧਿਕਾਰੀ ਸੁਰੱਖਿਆ ਖ਼ਤਰਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਸਾਵਧਾਨੀ ਨਾਲ ਕੰਮ ਕਰ ਰਹੇ ਹਨ।

Add a Comment

Your email address will not be published. Required fields are marked *