ਕੈਨੇਡਾ ਗਏ ਸਪੀਕਰ ਸੰਧਵਾਂ ’ਤੇ ਭਾਜਪਾ ਆਗੂ RP ਸਿੰਘ ਨੇ ਵਿੰਨ੍ਹਿਆ ਤਿੱਖਾ ਨਿਸ਼ਾਨਾ

ਚੰਡੀਗੜ੍ਹ : ਭਾਜਪਾ ਦੇ ਰਾਸ਼ਟਰੀ ਬੁਲਾਰੇ ਆਰ.ਪੀ. ਸਿੰਘ ਨੇ ਕੈਨੇਡਾ ਗਏ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ‘ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ, “ਜਦੋਂ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਨੇ ਕੈਨੇਡਾ ਦੀ ਯਾਤਰਾ ‘ਤੇ ਖਾਲਿਸਤਾਨੀ ਹਰਜੀਤ ਸਿੰਘ ਬਾਜਵਾ ਦੀ ਮਹਿਮਾਨ ਨਿਵਾਜ਼ੀ ਦਾ ਆਨੰਦ ਮਾਣਿਆ ਤਾਂ ਕੀ ਚੋਣਾਂ ‘ਚ ਸਮਰਥਨ ਦਾ ਕਰਜ਼ ਚੁਕਾਇਆ ਜਾ ਰਿਹਾ ਹੈ? ਕੀ ਇਹ ਬਿਸ਼ਨੋਈ, ਗੋਲਡੀ ਬਰਾੜ ਅਤੇ ਰਿੰਦਾ ਲਈ ਸੰਕੇਤ ਹਨ, ਜੋ ISI ਦੇ ਸਹਿਯੋਗ ਨਾਲ ਪੰਜਾਬ ਵਿੱਚ ਫਿਰਕੂ ਤਣਾਅ ਪੈਦਾ ਕਰ ਰਹੇ ਹਨ।”

Add a Comment

Your email address will not be published. Required fields are marked *