ਪ੍ਰਿਥਵੀ ਸ਼ਾਹ ਨੇ BCCI ਸਕੱਤਰ ਜੈ ਸ਼ਾਹ ਦੇ ਟਵੀਟ ਦਾ ਕੁਝ ਇਸ ਅੰਦਾਜ਼ ‘ਚ ਦਿੱਤਾ ਜਵਾਬ

 ਭਾਰਤੀ ਬੱਲੇਬਾਜ਼ ਪ੍ਰਿਥਵੀ ਸ਼ਾਹ ਨੇ ਅਸਾਮ ਵਿਰੁੱਧ ਰਣਜੀ ਟਰਾਫੀ ਮੈਚ ਵਿੱਚ ਇਤਿਹਾਸ ਰਚਦੇ ਹੋਏ ਮੁੰਬਈ ਲਈ 379 ਦੌੜਾਂ ਦੀ ਪਾਰੀ ਖੇਡੀ। ਸ਼ਾਹ ਨੇ 383 ਗੇਂਦਾਂ ‘ਚ 49 ਚੌਕਿਆਂ ਅਤੇ ਚਾਰ ਛੱਕਿਆਂ ਦੀ ਮਦਦ ਨਾਲ 379 ਦੌੜਾਂ ਬਣਾਈਆਂ। ਰਣਜੀ ਟਰਾਫੀ ਇਤਿਹਾਸ ਵਿੱਚ ਪ੍ਰਿਥਵੀ ਦਾ ਦੂਜਾ ਸਰਵੋਤਮ ਵਿਅਕਤੀਗਤ ਸਕੋਰ ਹੈ। 

ਉਸ ਨੇ ਸੰਜੇ ਮਾਂਜਰੇਕਰ (377 ਦੌੜਾਂ) ਦਾ 32 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ। ਪ੍ਰਿਥਵੀ ਪਿਛਲੇ ਚਾਰ ਮੈਚਾਂ ‘ਚ ਵੱਡਾ ਸਕੋਰ ਕਰਨ ‘ਚ ਨਾਕਾਮ ਰਿਹਾ ਪਰ ਉਸ ਨੇ ਗੁਹਾਟੀ ‘ਚ ਸ਼ਾਨਦਾਰ ਸੈਂਕੜਾ ਲਗਾ ਕੇ ਆਪਣੀ ਫਾਰਮ ਦਿਖਾਈ। ਪ੍ਰਿਥਵੀ ਨੇ ਭਾਰਤ ਲਈ ਆਖਰੀ ਮੈਚ ਜੁਲਾਈ 2021 ਵਿੱਚ ਖੇਡਿਆ ਸੀ। 

ਪ੍ਰਿਥਵੀ ਲੰਬੇ ਸਮੇਂ ਤੋਂ ਘਰੇਲੂ ਅਤੇ ਫ੍ਰੈਂਚਾਇਜ਼ੀ ਕ੍ਰਿਕਟ ‘ਚ ਦੌੜਾਂ ਬਣਾ ਰਹੇ ਹਨ ਪਰ ਫਿਰ ਵੀ ਭਾਰਤੀ ਟੀਮ ਵਲੋਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਹਾਲਾਂਕਿ ਅਸਾਮ ਦੇ ਖਿਲਾਫ 379 ਦੌੜਾਂ ਦੀ ਪਾਰੀ ਖੇਡ ਕੇ ਪ੍ਰਿਥਵੀ ਨੇ ਕਈ ਰਿਕਾਰਡ ਤੋੜ ਦਿੱਤੇ ਹਨ ਅਤੇ ਉਨ੍ਹਾਂ ਦੀ ਦੇਸ਼ ਭਰ ਤੋਂ ਤਾਰੀਫ ਹੋ ਰਹੀ ਹੈ। ਬੀਸੀਸੀਆਈ ਸਕੱਤਰ ਜੈ ਸ਼ਾਹ ਵੀ ਇਸ ਸੂਚੀ ਵਿੱਚ ਸ਼ਾਮਲ ਹੋ ਗਏ ਹਨ।

ਜੈ ਸ਼ਾਹ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ਰਾਹੀਂ ਨੌਜਵਾਨ ਬੱਲੇਬਾਜ਼ ਦੀ ਤਾਰੀਫ ਕੀਤੀ ਹੈ। ਸ਼ਾਹ ਨੇ ਟਵੀਟ ਕੀਤਾ, ‘ਰਿਕਾਰਡ ਬੁੱਕ ‘ਚ ਇਕ ਹੋਰ ਐਂਟਰੀ। ਪ੍ਰਿਥਵੀ ਦੀ ਕਿੰਨੀ ਸ਼ਾਨਦਾਰ ਪਾਰੀ ਹੈ। ਰਣਜੀ ਟਰਾਫੀ ਵਿੱਚ ਦੂਜਾ ਸਰਵੋਤਮ ਵਿਅਕਤੀਗਤ ਸਕੋਰ ਬਣਾਉਣ ਲਈ ਵਧਾਈ। ਬਹੁਤ ਸਾਰੀਆਂ ਸੰਭਾਵਨਾਵਾਂ ਵਾਲੀ ਇਕ ਪ੍ਰਤਿਭਾ। ਬਹੁਤ ਮਾਣ ਹੈ।’

ਇਸ ਦੇ ਬਦਲੇ ‘ਚ ਪ੍ਰਿਥਵੀ ਨੇ ਦਿੱਤਾ ਜਵਾਬ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਹੈ। ਪ੍ਰਿਥਵੀ ਨੇ ਆਪਣੇ ਜਵਾਬ ‘ਚ ਕਿਹਾ, ‘ਧੰਨਵਾਦ ਜੈ ਸ਼ਾਹ ਸਰ। ਤੁਹਾਡੇ ਉਤਸ਼ਾਹਜਨਕ ਸ਼ਬਦਾਂ ਦਾ ਬਹੁਤ ਮਤਲਬ ਹੈ। ਲਗਾਤਾਰ ਮਿਹਨਤ ਕਰਾਂਗਾ।

ਜ਼ਿਕਰਯੋਗ ਹੈ ਕਿ ਪ੍ਰਿਥਵੀ ਨੇ ਅਸਾਮ ਦੇ ਖਿਲਾਫ ਰਿਕਾਰਡ ਤੋੜ ਪਾਰੀ ਖੇਡ ਕੇ ਇੱਕ ਵਾਰ ਫਿਰ ਭਾਰਤੀ ਟੀਮ ਵਿੱਚ ਚੋਣ ਦਾ ਦਾਅਵਾ ਪੇਸ਼ ਕੀਤਾ ਹੈ। ਭਾਰਤ ਨੂੰ ਆਉਣ ਵਾਲੇ ਸਮੇਂ ‘ਚ ਨਿਊਜ਼ੀਲੈਂਡ ਖਿਲਾਫ ਸੀਮਤ ਓਵਰਾਂ ਦੀ ਸੀਰੀਜ਼ ਖੇਡਣੀ ਹੈ ਅਤੇ ਇਸ ਤੋਂ ਬਾਅਦ ਉਸ ਨੂੰ ਆਸਟ੍ਰੇਲੀਆ ਦਾ ਸਾਹਮਣਾ ਕਰਨਾ ਪਵੇਗਾ। ਦੇਖਣਾ ਹੋਵੇਗਾ ਕਿ ਪ੍ਰਿਥਵੀ ਨੂੰ ਮੌਕਾ ਮਿਲੇਗਾ ਜਾਂ ਨਹੀਂ।

Add a Comment

Your email address will not be published. Required fields are marked *