ਦਿਲਜੀਤ ਦੋਸਾਂਝ ਨੇ ਵਧਾਇਆ ਪੰਜਾਬੀਆਂ ਦਾ ਮਾਣ, ਅਜਿਹਾ ਕਰਨ ਵਾਲੇ ਬਣੇ ਪਹਿਲੇ ਪੰਜਾਬੀ ਕਲਾਕਾਰ

ਚੰਡੀਗੜ੍ਹ -:ਦਿਲਜੀਤ ਦੋਸਾਂਝ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ੰਸਕਾਂ ਦੇ ਉਤਸ਼ਾਹ ਦਾ ਟਿਕਾਣਾ ਨਹੀਂ ਰਿਹਾ। ਦਿਲਜੀਤ ਦੇ ਪ੍ਰਸ਼ੰਸਕ ਉਸ ਦੀ ਕੋਚੇਲਾ ਫੈਸਟੀਵਲ ’ਚ ਪੇਸ਼ਕਾਰੀ ਲਈ ਹੁਣੇ ਤੋਂ ਉਤਸ਼ਾਹਿਤ ਹਨ ਤੇ ਸੋਸ਼ਲ ਮੀਡੀਆ ’ਤੇ ਕੁਮੈਂਟਸ ਰਾਹੀਂ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਦਿਲਜੀਤ ਦੋਸਾਂਝ ਦੀ ਪ੍ਰਸਿੱਧੀ ਵੱਡੇ-ਵੱਡੇ ਹਾਲੀਵੁੱਡ ਸਿਤਾਰਿਆਂ ਤੋਂ ਘੱਟ ਨਹੀਂ ਹੈ। ਦਿਲਜੀਤ ਨੇ ਉਨ੍ਹਾਂ ਥਾਵਾਂ ’ਤੇ ਸੋਲਡਆਊਟ ਸ਼ੋਅਜ਼ ਲਗਾਏ ਹਨ, ਜਿਥੇ ਪ੍ਰਫਾਰਮ ਕਰਨ ਦਾ ਸੁਪਨਾ ਹਰ ਕਿਸੇ ਆਰਟਿਸਟ ਦਾ ਹੁੰਦਾ ਹੈ। ਇਸੇ ਲਿਸਟ ’ਚ ਦਿਲਜੀਤ ਦੋਸਾਂਝ ਨੇ ਇਕ ਹੋਰ ਵੱਡੀ ਉਪਲੱਬਧੀ ਹਾਸਲ ਕਰ ਲਈ ਹੈ। ਦਿਲਜੀਤ ਦੋਸਾਂਝ ਵਿਸ਼ਵ ਪ੍ਰਸਿੱਧ ਕੋਚੇਲਾ ਫੈਸਟੀਵਲ ’ਚ ਪੇਸ਼ਕਾਰੀ ਦੇਣ ਜਾ ਰਹੇ ਹਨ। ਅਜਿਹਾ ਕਰਨ ਵਾਲੇ ਦਿਲਜੀਤ ਦੋਸਾਂਝ ਪਹਿਲੇ ਪੰਜਾਬੀ ਕਲਾਕਾਰ ਬਣ ਗਏ ਹਨ।

ਦਿਲਜੀਤ ਦੋਸਾਂਝ 15 ਅਪ੍ਰੈਲ, 2023 ਨੂੰ ਇਸ ਫੈਸਟੀਵਲ ’ਚ ਪੇਸ਼ਕਾਰੀ ਦੇਣਗੇ। ਦਿਲਜੀਤ ਤੋਂ ਇਲਾਵਾ ਬੈਡ ਬਨੀ, ਫਰੈਂਕ ਓਸ਼ੀਅਨ, ਕੇ-ਪੋਪ ਬੈਂਡ ਬਲੈਕਪਿੰਕ, ‘ਪਸੂਰੀ’ ਗੀਤ ਵਾਲੇ ਅਲੀ ਸੇਠੀ, ਗੋਰੀਲਾਜ਼, ਰੋਸਾਲੀਆ ਤੇ ਬਜਾਰਕ ਸਣੇ ਕਈ ਮਸ਼ਹੂਰ ਕਲਾਕਾਰ ਪੇਸ਼ਕਾਰੀ ਦੇਣ ਵਾਲੇ ਹਨ। ਦਿਲਜੀਤ ਦੋਸਾਂਝ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ੰਸਕਾਂ ਦੇ ਉਤਸ਼ਾਹ ਦਾ ਟਿਕਾਣਾ ਨਹੀਂ ਰਿਹਾ। ਦਿਲਜੀਤ ਦੇ ਪ੍ਰਸ਼ੰਸਕ ਉਸ ਦੀ ਕੋਚੇਲਾ ਫੈਸਟੀਵਲ ’ਚ ਪੇਸ਼ਕਾਰੀ ਲਈ ਹੁਣੇ ਤੋਂ ਉਤਸ਼ਾਹਿਤ ਹਨ ਤੇ ਸੋਸ਼ਲ ਮੀਡੀਆ ’ਤੇ ਕੁਮੈਂਟਸ ਰਾਹੀਂ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

Add a Comment

Your email address will not be published. Required fields are marked *