‘ਆਊਟਲਾਅ’ ਦੇ ਟਰੇਲਰ ’ਚ ਦਿਸਿਆ ਗਿੱਪੀ ਗਰੇਵਾਲ ਦਾ ਗੈਂਗਸਟਰ ਸਟਾਈਲ

ਗਿੱਪੀ ਗਰੇਵਾਲ ਇਕ ਅਜਿਹਾ ਨਾਮ ਹੈ, ਜਿਸ ਤੋਂ ਹਰ ਪੰਜਾਬੀ ਜਾਣੂ ਹੈ। ਉਹ ਪੰਜਾਬੀ ਫ਼ਿਲਮ ਇੰਡਸਟਰੀ ’ਚ ਸਭ ਤੋਂ ਬਹੁਪੱਖੀ ਅਦਾਕਾਰਾਂ ’ਚੋਂ ਇਕ ਹੈ। ਉਹ ਇਕ ਪਲ ’ਚ ਕਾਮੇਡੀ ਤੋਂ ਐਕਸ਼ਨ ਤੇ ਰੋਮਾਂਸ ’ਚ ਭੂਮਿਕਾਵਾਂ ਨੂੰ ਬਦਲਣ ਦੀ ਸਮਰੱਥਾ ਰੱਖਦਾ ਹੈ।

ਸਾਨੂੰ ਬੈਕ-ਟੂ-ਬੈਕ ਹਿੱਟ ਦੇਣ ਤੋਂ ਬਾਅਦ ਉਹ ਹੁਣ ਆਪਣੀ ਪਹਿਲੀ ਵੈੱਬ ਰਿਲੀਜ਼ ਦੇ ਨਾਲ ਡਿਜੀਟਲ ਖੇਤਰ ’ਚ ਦਾਖ਼ਲ ਹੋਣ ਲਈ ਤਿਆਰ ਹਨ, ਜਿਸ ਦਾ ਨਾਂ ‘ਆਊਟਲਾਅ’ ਹੈ। ਬਲਜੀਤ ਸਿੰਘ ਦਿਓ ਵਲੋਂ ਨਿਰਦੇਸ਼ਿਤ ਤੇ ਚੌਪਾਲ ਸਟੂਡੀਓਜ਼ ਦੇ ਸਹਿਯੋਗ ਨਾਲ ਗਿੱਪੀ ਵਲੋਂ ਲਿਖੀ ਤੇ ਨਿਰਮਿਤ ਇਹ ਐਕਸ਼ਨ ਨਾਲ ਭਰਪੂਰ ਵੈੱਬ ਸੀਰੀਜ਼ ਦਾ ਟਰੇਲਰ ਰਿਲੀਜ਼ ਹੋ ਚੁੱਕਾ ਹੈ ਤੇ ਇਸ ਨੂੰ ਪਹਿਲਾਂ ਹੀ ਬਹੁਤ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ। ਇਹ ਸੀਰੀਜ਼ 28 ਜੁਲਾਈ ਨੂੰ OTT ਪਲੇਟਫਾਰਮ ਚੌਪਾਲ ’ਤੇ ਵਿਸ਼ੇਸ਼ ਤੌਰ ’ਤੇ ਰਿਲੀਜ਼ ਹੋਵੇਗੀ।

ਗਿੱਪੀ ਸਭ ਤੋਂ ਹੌਟ ਗੈਂਗਸਟਰ ਅੰਦਾਜ਼ ’ਚ ਨਜ਼ਰ ਆ ਰਹੇ ਹਨ ਤੇ ਉਨ੍ਹਾਂ ਨੂੰ ਇਸ ਲੁੱਕ ’ਚ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਹੈ। ਹਾਲ ਹੀ ’ਚ ਰਿਲੀਜ਼ ਹੋਇਆ ਟਰੇਲਰ ਡਾਇਲਾਗਸ ਦੇ ਲਿਹਾਜ਼ ਨਾਲ ਕਾਫੀ ਸੰਭਾਵਨਾਵਾਂ ਨੂੰ ਦਰਸਾਉਂਦਾ ਹੈ।

Add a Comment

Your email address will not be published. Required fields are marked *