ਓਡੀਸ਼ਾ ਦੇ ਕਲਾਕਾਰ ਨੇ ਬੋਤਲ ਦੇ ਅੰਦਰ ਬਣਾਈ ਹਾਕੀ ਸਟਿੱਕ ਅਤੇ ਗੇਂਦ
January 12, 2023
![](http://mehakewattan.com/wp-content/uploads/2023/01/2023_1image_17_04_579801752hockey-ll.jpg)
ਭੁਵਨੇਸ਼ਵਰ – ਵਿਸ਼ਵ ਕੱਪ ਵਿੱਚ ਹਿੱਸਾ ਲੈਣ ਵਾਲੀਆਂ ਸਾਰੀਆਂ ਟੀਮਾਂ ਨੂੰ ਸ਼ੁਭਕਾਮਨਾਵਾਂ ਦੇਣ ਲਈ ਓਡੀਸ਼ਾ ਦੇ ਕਲਾਕਾਰ ਐੱਲ. ਈਸ਼ਵਰ ਰਾਓ ਨੇ 750 ਮਿਲੀਲੀਟਰ ਦੀ ਬੋਤਲ ਦੇ ਅੰਦਰ ਇੱਕ ਹਾਕੀ ਸਟਿੱਕ ਅਤੇ ਗੇਂਦ ਦੀ ਇੱਕ ਛੋਟੀ ਕਲਾਕ੍ਰਿਤੀ ਬਣਾਈ ਹੈ। ਵਿਸ਼ਵ ਕੱਪ 13 ਤੋਂ 29 ਜਨਵਰੀ ਤੱਕ ਭੁਵਨੇਸ਼ਵਰ ਅਤੇ ਰੁੜਕੇਲਾ ਵਿੱਚ ਖੇਡਿਆ ਜਾਵੇਗਾ। ਰਾਓ ਨੇ ਕਿਹਾ ਕਿ ਉਨ੍ਹਾਂ ਨੂੰ ਪੈਨਸਿਲ ਦੀ ਨੋਕ ਨਾਲ ਇਹ ਕਲਾਕਾਰੀ ਬਣਾਉਣ ਵਿੱਚ 10 ਦਿਨ ਲੱਗੇ।
ਇਸ ਤੋਂ ਪਹਿਲਾਂ ਉਹ ਵਿਸ਼ਵ ਕੱਪ ਹਾਕੀ ਦੀ ਰੀਪਲੀਕਾ ਵੀ ਬਣਾ ਚੁੱਕੇ ਹਨ। ਉਨ੍ਹਾਂ ਨੇ ਇਸ ਮਾਡਲ ਨੂੰ ਤਿਆਰ ਕਰਨ ਲਈ ਚਾਕ, ਕੱਚ ਅਤੇ ਚਮਕੀਲੇ ਪੇਪਰ ਦੀ ਵਰਤੋਂ ਕੀਤੀ। ਉਨ੍ਹਾਂ ਕਿਹਾ ਕਿ ਸਾਡੇ ਸੂਬੇ ‘ਚ ਦੂਜੀ ਵਾਰ ਵਿਸ਼ਵ ਕੱਪ ਹਾਕੀ ਹੋ ਰਿਹਾ ਹੈ। ਇਹ ਸਾਡੇ ਲਈ ਮਾਣ ਵਾਲੀ ਗੱਲ ਹੈ। ਮੈਂ ਆਪਣੀ ਕਲਾ ਰਾਹੀਂ ਸਾਰੀਆਂ 16 ਟੀਮਾਂ ਨੂੰ ਸ਼ੁਭਕਾਮਨਾਵਾਂ ਦੇਣਾ ਚਾਹੁੰਦਾ ਹਾਂ। ਰਾਓ ਪਿਛਲੇ 25 ਸਾਲਾਂ ਤੋਂ ਇਸ ਕਲਾ ‘ਤੇ ਕੰਮ ਕਰ ਰਹੇ ਹਨ।