ਪਾਕਿਸਤਾਨ ਕ੍ਰਿਕਟ ਬੋਰਡ ‘ਚ ਉਮਰ ਗੁਲ ਤੇਜ਼ ਗੇਂਦਬਾਜ਼ੀ ਕੋਚ ਤੇ ਸਈਦ ਅਜਮਲ ਸਪਿਨ ਕੋਚ ਬਣੇ

ਲਾਹੌਰ – ਸਾਬਕਾ ਗੇਂਦਬਾਜ਼ ਉਮਰ ਗੁਲ ਤੇ ਸਈਦ ਅਜਮਲ ਨੂੰ ਆਸਟਰੇਲੀਆ ਤੇ ਨਿਊਜ਼ੀਲੈਂਡ ਦੇ ਆਗਾਮੀ ਦੌਰੇ ਲਈ ਪਾਕਿਸਤਾਨੀ ਟੀਮ ਦਾ ਕ੍ਰਮਵਾਰ ਤੇਜ਼ ਗੇਂਦਬਾਜ਼ੀ ਤੇ ਸਪਿਨ ਗੇਂਦਬਾਜ਼ੀ ਕੋਚ ਨਿਯੁਕਤ ਕੀਤਾ ਗਿਆ ਹੈ। ਉਮਰ ਇਸ ਤੋਂ ਪਹਿਲਾਂ ਵੀ ਪਾਕਿਸਤਾਨ ਦੀ ਟੀਮ ਦੇ ਨਾਲ ਗੇਂਦਬਾਜ਼ੀ ਕੋਚ ਦੀ ਭੂਮਿਕਾ ਨਿਭਾਅ ਚੁੱਕਾ ਹੈ ਜਦਕਿ ਅਜਮਲ ਪਹਿਲੀ ਵਾਰ ਰਾਸ਼ਟਰੀ ਟੀਮ ਦੇ ਨਾਲ ਇਹ ਭੂਮਿਕਾ ਨਿਭਾਏਗਾ। ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਕਿਹਾ ਕਿ ਉਮਰ ਤੇ ਅਜਮਲ ਆਸਟਰੇਲੀਆ ਵਿਰੁੱਧ 14 ਦਸੰਬਰ ਤੋਂ 7 ਜਨਵਰੀ ਵਿਚਾਲੇ ਹੋਣ ਵਾਲੀ ਟੈਸਟ ਲੜੀ ਤੇ ਇਸ ਤੋਂ ਬਾਅਦ ਨਿਊਜ਼ੀਲੈਂਡ ਵਿਰੁੱਧ ਅਗਲੇ ਸਾਲ 12 ਤੋਂ 21 ਜਨਵਰੀ ਵਿਚਾਲੇ ਹੋਣ ਵਾਲੀ ਟੀ-20 ਲੜੀ ਦੌਰਾਨ ਇਹ ਭੂਮਿਕਾ ਨਿਭਾਏਗਾ।

ਵਨਡੇ ਵਿਸ਼ਵ ਕੱਪ 2023 ‘ਚ ਖਰਾਬ ਪ੍ਰਦਰਸ਼ਨ ਤੋਂ ਬਾਅਦ ਪਾਕਿਸਤਾਨ ਦੇ ਸਾਰੇ ਕੋਚਿੰਗ ਮੈਂਬਰਾਂ ਨੂੰ ਬਦਲ ਦਿੱਤਾ ਗਿਆ ਹੈ। ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਵਹਾਬ ਰਿਆਜ਼ ਨੂੰ ਮੁੱਖ ਚੋਣਕਾਰ ਬਣਾਇਆ ਗਿਆ ਹੈ, ਜਦਕਿ ਮੁਹੰਮਦ ਹਫੀਜ਼ ਨੂੰ ਟੀਮ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਉਹ ਆਉਣ ਵਾਲੀਆਂ ਦੋ ਸੀਰੀਜ਼ਾਂ ਵਿੱਚ ਪਾਕਿਸਤਾਨ ਦੇ ਮੁੱਖ ਕੋਚ ਵੀ ਹੋਣਗੇ।

Add a Comment

Your email address will not be published. Required fields are marked *