ਜ਼ੇਲ੍ਹ ਤੋਂ ਰਿਹਾਈ ਮਗਰੋਂ ਦਲੇਰ ਮਹਿੰਦੀ ਨੇ ਬਿਆਨ ਕੀਤਾ ਦਰਦ, ਕਿਹਾ- 18 ਸਾਲਾਂ ਤੋਂ ਮਿਲ ਰਹੇ ਸਨ ਤਸੀਹੇ

ਜਲੰਧਰ : ਗਾਇਕ ਦਲੇਰ ਮਹਿੰਦੀ ਨੇ ਇੱਕ ਤੋਂ ਵੱਧ ਕੇ ਇੱਕ ਮਿਊਜ਼ਿਕ ਐਲਬਮ ਦਿੱਤੀ ਹੈ। ਹਾਲਾਂਕਿ ਗਾਇਕ ਹਮੇਸ਼ਾ ਹੀ ਵਿਵਾਦਾਂ ਨਾਲ ਜੁੜਿਆ ਰਿਹਾ ਹੈ। ਉਸ ‘ਤੇ ਕਬੂਤਰਬਾਜ਼ੀ ਅਤੇ ਗੈਰ-ਕਾਨੂੰਨੀ ਢੰਗ ਨਾਲ ਫਾਰਮ ਹਾਊਸ ਬਣਾਉਣ ਦਾ ਵੀ ਦੋਸ਼ ਸੀ। ਇਨ੍ਹਾਂ ਕਾਰਨਾਂ ਕਰਕੇ ਦਲੇਰ ਨੂੰ ਜੁਲਾਈ 2022 ‘ਚ ਜੇਲ੍ਹ ਜਾਣਾ ਪਿਆ ਸੀ। ਹਾਲਾਂਕਿ, ਦਲੇਰ ਮਹਿੰਦੀ ਹੁਣ ਜੇਲ੍ਹ ਤੋਂ ਬਾਹਰ ਆ ਗਏ ਹਨ ਅਤੇ ਬੇਕਸੂਰ ਵੀ ਸਾਬਤ ਹੋ ਗਏ ਹਨ। ਉਨ੍ਹਾਂ ਨੇ ਆਪਣੇ ‘ਤੇ ਲੱਗੇ ਸਾਰੇ ਦੋਸ਼ਾਂ ‘ਤੇ ਆਪਣਾ ਦਰਦ ਵੀ ਜ਼ਾਹਰ ਕੀਤਾ।

ਮੁਸ਼ਕਿਲਾਂ ‘ਚ ਪਰਿਵਾਰ ਨੇ ਦਿੱਤਾ ਪੂਰਾ ਸਾਥ
ਦਲੇਰ ਮਹਿੰਦੀ ਨੇ ਹਾਲ ਹੀ ‘ਚ ਪੰਜਾਬ ‘ਚ ਹੋਏ ਇੱਕ ਪ੍ਰੋਗਰਾਮ ‘ਚ ਸ਼ਿਰਕਤ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੇ ਆਪਣੇ ਨਾਲ ਜੁੜੇ ਵਿਵਾਦਾਂ ਅਤੇ ਦੋਸ਼ਾਂ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਮੇਰਾ ਪਰਿਵਾਰ ਮੇਰੀ ਔਖੀ ਘੜੀ ‘ਚ ਮੇਰੇ ਨਾਲ ਖੜ੍ਹਾ ਰਿਹਾ ਅਤੇ ਪਰਿਵਾਰ ਦੇ ਸਹਿਯੋਗ ਸਦਕਾ ਹੀ ਮੈਂ ਆਪਣੀਆਂ ਮੁਸ਼ਕਿਲਾਂ ‘ਚੋਂ ਬਾਹਰ ਨਿਕਲ ਸਕਿਆ ਹਾਂ। ਮੈਂ ਪਰਿਵਾਰ ਦੀ ਖ਼ਾਤਰ ਹੇਠਾਂ ਡਿੱਗ ਕੇ ਦੁਬਾਰਾ ਖੜ੍ਹਾ ਹੋ ਗਿਆ ਹੈ।

18 ਸਾਲ ਲੱਗੇ ਖ਼ੁਦ ਨੂੰ ਬੇਕਸੂਰ ਸਾਬਤ ਕਰਨ ‘ਚ 
ਆਪਣੇ ‘ਤੇ ਲੱਗੇ ਦੋਸ਼ਾਂ ‘ਤੇ ਦਲੇਰ ਮਹਿੰਦੀ ਨੇ ਕਿਹਾ ਕਿ ਜੇਕਰ ਪਰਮਾਤਮਾ ਤੁਹਾਨੂੰ ਫਰਸ਼ ਤੋਂ ਅਰਸ਼ ਤੱਕ ਲੈ ਗਿਆ ਤਾਂ ਉਹ ਤੁਹਾਨੂੰ ਹੇਠਾਂ ਵੀ ਲੈ ਜਾਵੇਗਾ। ਹਾਲਾਂਕਿ, ਜੇਕਰ ਤੁਸੀਂ ਨਿਰਦੋਸ਼ ਹੋ ਤਾਂ ਤੁਸੀਂ ਵੀ ਚੀਜ਼ਾਂ ਤੋਂ ਬਾਹਰ ਆ ਜਾਓਗੇ। ਉਨ੍ਹਾਂ ਦੱਸਿਆ ਕਿ ਮੈਨੂੰ ਆਪਣੇ ਕੇਸ ‘ਚੋਂ ਨਿਕਲਣ ਅਤੇ ਆਪਣੇ-ਆਪ ਨੂੰ ਬੇਕਸੂਰ ਸਾਬਤ ਕਰਨ ‘ਚ 18 ਸਾਲ ਦਾ ਲੰਬਾ ਸਮਾਂ ਲੱਗਿਆ। ਹੁਣ ਮੈਂ ਆਪਣੇ ਔਖੇ ਦੌਰ ‘ਚੋਂ ਬਾਹਰ ਆ ਗਿਆ ਹਾਂ ਅਤੇ ਦੁਬਾਰਾ ਜ਼ਿੰਦਗੀ ਜਿਊਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਮੈਂ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਇੰਡਸਟਰੀ ਦਾ ਸਮਰਥਨ ਮਿਲਿਆ। ਦਲੇਰ ਅੱਗੇ ਕਹਿੰਦਾ ਹੈ ਕਿ ”ਜਿਨ੍ਹਾਂ ਨੇ ਮੇਰੇ ‘ਤੇ ਕਰੋੜਾਂ ਰੁਪਏ ਲੈਣ ਦਾ ਦੋਸ਼ ਲਾਇਆ ਸੀ, ਉਨ੍ਹਾਂ ਸਾਰਿਆਂ ਦੇ ਮੂੰਹ ਬੰਦ ਹੋ ਗਏ ਹਨ। ਅਦਾਲਤ ਨੇ ਨਾ ਸਿਰਫ਼ ਮੈਨੂੰ ਬੇਕਸੂਰ ਸਾਬਤ ਕੀਤਾ ਸਗੋਂ ਉਨ੍ਹਾਂ ਨੂੰ ਤਾੜਨਾ ਵੀ ਕੀਤੀ ਕਿ ਤੁਸੀਂ 18 ਸਾਲ ਤੱਕ ਇੱਕ ਬੇਕਸੂਰ ਨੂੰ ਕਿਵੇਂ ਤਸੀਹੇ ਦੇ ਸਕਦੇ ਹੋ। 

Add a Comment

Your email address will not be published. Required fields are marked *