ਪੁੱਤਰਾਂ ਨੇ 31 ਸਾਲ ਬਾਅਦ ਲਿਆ ਪਿਓ ਦੇ ਕਤਲ ਦਾ ਬਦਲਾ, ਕਾਤਲ ਨੂੰ ਮਾਰੀ ਗੋਲ਼ੀ

ਜੈਪੁਰ : ਰਾਜਸਥਾਨ ਦੇ ਪੁਸ਼ਕਰ ’ਚ 70 ਸਾਲਾ ਸਾਬਕਾ ਕੌਂਸਲਰ ਸਵਾਈ ਸਿੰਘ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੇ 68 ਸਾਲਾ ਦੋਸਤ ਦਿਨੇਸ਼ ਤਿਵਾੜੀ ਨੂੰ ਜ਼ਖ਼ਮੀ ਕਰ ਦਿੱਤਾ ਗਿਆ। ਕਤਲ ਕਰਨ ਵਾਲੇ 2 ਭਰਾਵਾਂ ਨੇ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣ ਲਈ 3 ਦਹਾਕਿਆਂ ਤੋਂ ਵੱਧ ਸਮੇਂ ਤੱਕ ਇੰਤਜ਼ਾਰ ਕੀਤਾ।

ਇਹ ਕਤਲ 1992 ਦੇ ‘ਅਜਮੇਰ ਬਲੈਕਮੇਲ ਕੇਸ’ ਨਾਲ ਸਬੰਧਤ ਸੀ। ਪੁਸ਼ਕਰ ਦੇ ਬੰਸੇਲੀ ਪਿੰਡ ’ਚ ਸਵਾਈ ਸਿੰਘ ਅਤੇ ਤਿਵਾੜੀ ’ਤੇ ਗੋਲ਼ੀਆਂ ਚਲਾਉਣ ਵਾਲੇ ਮਦਨ ਸਿੰਘ ਪੁੱਤਰ ਥੇਸ਼ ਮਦਨ ਸਿੰਘ ਹਫ਼ਤਾਵਾਰੀ ਅਖ਼ਬਾਰ ਚਲਾਉਂਦੇ ਸਨ ਅਤੇ ਬਲੈਕਮੇਲ ਕਾਂਡ ਬਾਰੇ ’ਚ ਖਬਰਾਂ ਪ੍ਰਕਾਸ਼ਿਤ ਕਰ ਰਹੇ ਸਨ।

ਇਸ ਕਾਂਡ ’ਚ ਅਜਮੇਰ ਦੀਆਂ ਕਈ ਲੜਕੀਆਂ ਨੂੰ ਬਲੈਕਮੇਲ ਕਰ ਕੇ ਜਬਰ-ਜ਼ਿਨਾਹ ਕੀਤਾ ਗਿਆ ਸੀ। ਪੁਲਸ ਨੇ ਸਵਾਈ ਸਿੰਘ, ਰਾਜਕੁਮਾਰ ਜੈਪਾਲ, ਨਰਿੰਦਰ ਸਿੰਘ ਤੇ ਹੋਰਨਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਸੀ ਪਰ ਸਾਰੇ ਮੁਲਜ਼ਮਾਂ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਸੀ। ਫਿਰ ਮਦਨ ਸਿੰਘ ਦੇ ਦੋਵੇਂ ਪੁੱਤਰ ਸੂਰਜ ਪ੍ਰਤਾਪ ਸਿੰਘ ਅਤੇ ਧਰਮ ਪ੍ਰਤਾਪ ਸਿੰਘ, ਜੋ ਉਸ ਸਮੇਂ 8 ਤੋਂ 12 ਸਾਲ ਦੇ ਸਨ, ਉਨ੍ਹਾਂ ਨੇ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣ ਦੀ ਸਹੁੰ ਖਾਧੀ ਸੀ ਤੇ ਸਵਾਈ ਸਿੰਘ ਦਾ ਕਤਲ ਕਰ ਦਿੱਤਾ।

Add a Comment

Your email address will not be published. Required fields are marked *