ਅੱਲੂ ਅਰਜੁਨ ਨੇ ਸਨਮਾਨ ਲਈ ਨਿਊਯਾਰਕ ਦੇ ਮੇਅਰ ਦਾ ਸ਼ੁਕਰੀਆ ਅਦਾ ਕੀਤਾ

ਚੇਨੱਈ:ਤੇਲਗੂ ਅਦਾਕਾਰ ਅਲੂ ਅਰਜੁਨ ਨੇ ਇੰਡੀਆ ਡੇਅ ਪਰੇਡ ਮੌਕੇ ਸਨਮਾਨਿਤ ਕੀਤੇ ਜਾਣ ਲਈ ਨਿਊਯਾਰਕ ਸਿਟੀ ਦੇ ਮੇਅਰ ਐਰਿਕ ਐਡਮਜ਼ ਦਾ ਸ਼ੁਕਰੀਆ ਕੀਤਾ ਹੈ। ਅੱਲੂ ਅਰਜੁਨ ਆਜ਼ਾਦੀ ਦਿਹਾੜੇ ਮੌਕੇ ਨਿਊਯਾਰਕ ’ਚ ਕੱਢੀ ਗਈ ਇੰਡੀਆ ਡੇਅ ਪਰੇਡ ਮੌਕੇ ਗਰੈਂਡ ਮਾਰਸ਼ਲ ਵਜੋਂ ਸ਼ਾਮਲ ਹੋਇਆ ਸੀ। ਅਦਾਕਾਰ ਨੇ ਇੰਸਟਾਗ੍ਰਾਮ ’ਤੇ ਲਿਖਿਆ, ‘ਨਿਊਯਾਰਕ ਸਿਟੀ ਦੇ ਮੇਅਰ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਬਹੁਤ ਹੀ ਮਦਦਗਾਰ ਭੱਦਰਪੁਰਸ਼। ਮੈਨੂੰ ਸਨਮਾਨਿਤ ਕਰਨ ਲਈ ਐਰਿਕ ਐਡਮਜ਼ ਦਾ ਬਹੁਤ-ਬਹੁਤ ਸ਼ੁਕਰੀਆ।’ ਅੱਲੂ ਅਰਜੁਨ ਨੇ ਇਸ ਸਮਾਗਮ ਮੌਕੇ ਦੀਆਂ ਕਈ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਜਿਨ੍ਹਾਂ ’ਚੋਂ ਇੱਕ ਤਸਵੀਰ ’ਚ ਉਹ ਤੇ ਐਰਿਕ ਐਡਮਜ਼ ਫਿਲਮ ‘ਪੁਸ਼ਪਾ’ ਦੇ ਮਸ਼ਹੂਰ ਅੰਦਾਜ਼ ’ਚ ਦਿਖਾਈ ਦੇ ਰਹੇ ਹਨ। ਜ਼ਿਕਰਯੋਗ ਹੈ ਕਿ ਆਜ਼ਾਦੀ ਦਿਹਾੜੇ ਮੌਕੇ ਕੱਢੀ ਗਈ ਇੰਡੀਆ ਡੇਅ ਪਰੇਡ ਮੌਕੇ ਪੰਜ ਲੱਖ ਤੋਂ ਵੱਧ ਲੋਕ ਸ਼ਾਮਲ ਹੋਏ ਸਨ। ਨਿਊਯਾਰਕ ਦੇ ਮੇਅਰ ਨੇ ਅੱਲੂ ਅਰਜੁਨ ਨੂੰ ਕਿਹਾ, ‘ਤੁਸੀਂ ਬਤੌਰ ਅਦਾਕਾਰ ਤੇ ਡਾਂਸਰ ਦੱਖਣ ਏਸ਼ੀਆ, ਨਿਊਯਾਰਕ ਦੇ ਪੰਜ ਸ਼ਹਿਰਾਂ ਤੇ ਹੋਰ ਥਾਵਾਂ ਦੇ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ। ਇੱਥੇ ਭਾਰਤ ਦਾ ਸਭ ਤੋਂ ਵੱਡਾ ਦਿਨ ਮਨਾਉਣ ਸਮੇਂ ਤੁਹਾਡੀਆਂ ਪ੍ਰਾਪਤੀਆਂ ਬਾਰੇ ਗੱਲ ਕਰਨੀ ਮੇਰੇ ਲਈ ਮਾਣ ਵਾਲੀ ਗੱਲ ਹੈ।

Add a Comment

Your email address will not be published. Required fields are marked *