ਆਪਣੇ ਪਿਆਰੇ ਡੌਗ ਨਾਲ PM ਨਿਵਾਸ ’ਚ ਰਹਿਣਗੇ ਰਿਸ਼ੀ ਸੁਨਕ

ਜਲੰਧਰ –ਬ੍ਰਿਟੇਨ ਦੇ ਭਾਰਤੀ ਮੂਲ ਦੇ ਨਵੇਂ ਪੀ. ਐੱਮ. ਰਿਸ਼ੀ ਸੁਨਕ ਹੁਣ ਪਰਿਵਾਰ ਅਤੇ ਆਪਣੇ ਪਿਆਰੇ ਡੌਗ ਨੋਵਾ ਨਾਲ 10 ਡਾਊਨਿੰਗ ਸਟ੍ਰੀਟ ’ਚ ਰਹਿਣਗੇ। ਇਕ ਸਮਾਂ ਸੀ ਜਦੋਂ ਅੰਗਰੇਜ਼ਾਂ ਵੱਲੋਂ ਸਥਾਪਤ ਕਲੱਬਾਂ ਦੇ ਬਾਹਰ ਬੋਰਡ ਲੱਗੇ ਹੁੰਦੇ ਸਨ, ਜਿਨ੍ਹਾਂ ’ਤੇ ਲਿਖਿਆ ਹੁੰਦਾ ਸੀ–‘‘ਡੌਗਜ਼ ਐਂਡ ਇੰਡੀਅਨਜ਼ ਆਰ ਨੌਟ ਅਲਾਊਡ’’ ਪਰ ਹੁਣ ਸਮਾਂ ਬਦਲ ਚੁੱਕਾ ਹੈ।
ਕਈ ਦਹਾਕੇ ਬੀਤ ਜਾਣ ਤੋਂ ਬਾਅਦ ਭਾਰਤੀ ਮੂਲ ਦੇ ਕਈ ਸਿਆਸਤਦਾਨ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ’ਚ ਅਹਿਮ ਅਹੁਦੇ ਸੰਭਾਲ ਰਹੇ ਹਨ। ਹਾਲਾਂਕਿ ਜਿਸ ਬ੍ਰਿਟੇਨ ਨੇ ਭਾਰਤ ’ਤੇ ਸਦੀਆਂ ਤਕ ਰਾਜ ਕੀਤਾ, ਉੱਥੇ ਭਾਰਤੀ ਮੂਲ ਦਾ ਪੀ. ਐੱਮ. ਵੱਖਰੇ ਮਾਇਨੇ ਰੱਖਦਾ ਹੈ।

PunjabKesari

ਲੈਬ੍ਰਾਡੋਰ ਨਸਲ ਦਾ ਹੈ ਸੁਨਕ ਦਾ ਡੌਗ

ਨੋਵਾ ਲੈਬ੍ਰਾਡੋਰ ਨਸਲ ਦਾ ਡੌਗ ਹੈ ਅਤੇ ਉਸ ਨਾਲ ਪੂਰਾ ਬ੍ਰਿਟੇਨ ਮੁਖਾਤਿਬ ਹੈ। ਬੀਤੇ ਸਾਲ ਜਦੋਂ ਉਸ ਨੂੰ ਰਿਸ਼ੀ ਸੁਨਕ ਘਰ ਲੈ ਕੇ ਆਏ ਸਨ ਤਾਂ ਉਨ੍ਹਾਂ ਦੇਸ਼ਵਾਸੀਆਂ ਨੂੰ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਦੇ ਪਰਿਵਾਰ ’ਚ ਇਕ ਹੋਰ ਮੈਂਬਰ ਆਇਆ ਹੈ। ਉਨ੍ਹਾਂ ਟਵੀਟ ’ਚ ਕਿਹਾ ਸੀ ਕਿ ਨੋਵਾ ਨੂੰ ਮਿਲੋ। ਇਕ ਮੀਡੀਆ ਰਿਪੋਰਟ ਮੁਤਾਬਕ ਨੋਵਾ ਅਕਸਰ ਪੀ. ਐੱਮ. ਸੁਨਕ ਦੇ ਇੰਸਟਾਗ੍ਰਾਮ ’ਤੇ ਨਜ਼ਰ ਆਉਂਦਾ ਹੈ। ਅਕਤੂਬਰ 2021 ’ਚ ਜਦੋਂ ਉਨ੍ਹਾਂ ਵਿੱਤੀ ਚਾਂਸਲਰ ਵਜੋਂ ਬਜਟ ਪੇਸ਼ ਕਰਨਾ ਸੀ ਤਾਂ ਉਨ੍ਹਾਂ ਨੀਲੇ ਰੰਗ ਦੇ ਸੋਫੇ ’ਤੇ ਨੋਵਾ ਨਾਲ ਸੋਸ਼ਲ ਮੀਡੀਆ ’ਤੇ ਇਕ ਪੋਸਟ ਸ਼ੇਅਰ ਕੀਤੀ ਸੀ।

ਨਵੀਆਂ ਪੀੜ੍ਹੀਆਂ ਭੁੱਲ ਰਹੀਆਂ ਹਨ ਪੁਰਾਣੀਆਂ ਗੱਲਾਂ

ਬੈਂਜਾਮਿਨ ਕੋਹੇਨ ਨੇ ਆਪਣੀ ਪੁਸਤਕ ‘ਇਨ ਕਲੱਬ : ਐਸੋਸੀਏਸ਼ਨ ਲਾਈਫ ਇਨ ਕੋਲੋਨੀਅਲ ਸਾਊਥ ਏਸ਼ੀਆ’ ਵਿਚ ਲਿਖਿਆ ਹੈ ਕਿ ਭਾਰਤ ਦੀ ਬ੍ਰਿਟੇਨ ਨਾਲ 200 ਸਾਲ ਤਕ ਚੱਲੀ ਜੰਗ ਤੋਂ ਬਾਅਦ ਹੁਣ ਹਾਲਾਤ ਆਮ ਵਰਗੇ ਨਜ਼ਰ ਆਉਂਦੇ ਹਨ। ਦੋਵਾਂ ਦੇਸ਼ਾਂ ਦੀਆਂ ਪੀੜ੍ਹੀਆਂ ਭਿਆਨਕ ਬਸਤੀਵਾਦੀ ਜੰਗ ਨੂੰ ਸ਼ਾਇਦ ਭੁੱਲ ਗਈਆਂ ਹਨ ਕਿ ਅੰਗਰੇਜ਼ਾਂ ਨੇ ਕਦੇ ਲੁੱਟਮਾਰ ਕੀਤੀ ਹੀ ਨਹੀਂ ਸੀ। ਉਹ ਲਿਖਦੇ ਹਨ ਕਿ ਭਾਰਤੀਆਂ ਨੇ ਵੀ ਪਿਛਲੀਆਂ ਗੱਲਾਂ ਨੂੰ ਭੁਲਾਉਣ ਦਾ ਫ਼ੈਸਲਾ ਕੀਤਾ ਹੈ। ਹੁਣ ਬ੍ਰਿਟੇਨ ਦੇ ਨਵੇਂ ਪੀ. ਐੱਮ. ਭਾਰਤੀ ਮੂਲ ਦੇ ਰਿਸ਼ੀ ਸੁਨਕ ਬਣੇ ਹਨ ਤਾਂ ਉਨ੍ਹਾਂ ਦੀਆਂ ਪੁਸਤਕਾਂ ਦੇ ਪੰਨੇ ਸਾਰਥਕ ਸਾਬਤ ਹੁੰਦੇ ਲੱਗ ਰਹੇ ਹਨ।

ਭਾਰਤ ’ਚ ਸਨ 500 ਤੋਂ ਵੱਧ ਕਲੱਬ

ਬੈਂਜਾਮਿਨ ਕੋਹੇਨ ਨੇ ਆਪਣੀ ਪੁਸਤਕ ’ਚ ਇਹ ਵੀ ਜ਼ਿਕਰ ਕੀਤਾ ਹੈ ਕਿ ਬ੍ਰਿਟਿਸ਼ ਰਾਜ ’ਚ ਭਾਰਤ ਵਿਚ ਕਲੱਬ ਕਲਚਰ ਕਾਫ਼ੀ ਚੱਲਦਾ ਸੀ। ਉਹ ਲਿਖਦੇ ਹਨ ਕਿ ਜਦੋਂ ਅੰਗਰੇਜ਼ਾਂ ਨੇ ਭਾਰਤ ਛੱਡਿਆ ਸੀ ਤਾਂ ਉਸ ਵੇਲੇ ਤਕ 500 ਤੋਂ ਵੱਧ ਕਲੱਬ ਹੋਂਦ ’ਚ ਸਨ। ਉਨ੍ਹਾਂ ਵਿਚੋਂ ਜ਼ਿਆਦਾਤਰ ਦੇ ਬਾਹਰ ਬੋਰਡ ਲੱਗੇ ਹੁੰਦੇ ਸਨ ਕਿ ‘‘ਡੌਗਜ਼ ਐਂਡ ਇੰਡੀਅਜ਼ ਆਰ ਨੌਟ ਅਲਾਊਡ’’, ਇਹ ਇਕ ਕੌੜੀ ਸੱਚਾਈ ਵੀ ਹੈ। ਕਈ ਕਲੱਬ ਅਜੇ ਵੀ ਆਪਣੇ ਪੁਰਾਣੇ ਨਾਵਾਂ ਨਾਲ ਭਾਰਤ ’ਚ ਹਨ ਅਤੇ ਹੁਣ ਸਭ ਬਦਲ ਚੁੱਕਾ ਹੈ। ਇਨ੍ਹਾਂ ਸਾਰੀਆਂ ਗੱਲਾਂ ਦਾ ਜ਼ਿਕਰ ਇਥੇ ਇਸ ਲਈ ਕਰਨਾ ਜ਼ਰੂਰੀ ਹੈ ਕਿਉਂਕਿ ਹੁਣ ਰਿਸ਼ੀ ਸੁਨਕ ਆਪਣੇ ਪਿਆਰੇ ਡੌਗ ਨੋਵਾ ਨਾਲ 10 ਡਾਊਨਿੰਗ ਸਟ੍ਰੀਟ ’ਚ ਰਹਿਣ ਵਾਲੇ ਹਨ।

Add a Comment

Your email address will not be published. Required fields are marked *