ਦਵਿੰਦਰ ਬੰਬੀਹਾ ਗਰੁੱਪ ਦੀ ਮਨਕੀਰਤ ਔਲਖ ਨੂੰ ਧਮਕੀ, ਲਿਖਿਆ- ‘ਤੂੰ ਦੋਸ਼ੀ ਹੈ ਸਾਡੀ…’

ਚੰਡੀਗੜ੍ਹ – ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਵਲੋਂ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਧਮਕੀ ਦਿੱਤੀ ਗਈ ਹੈ। ਸੁਲਤਾਨ ਦਵਿੰਦਰ ਬੰਬੀਹਾ ਗਰੁੱਪ ਨਾਂ ਦੇ ਫੇਸਬੁੱਕ ਪੇਜ ’ਤੇ ਇਕ ਪੋਸਟ ਸਾਂਝੀ ਕੀਤੀ ਗਈ ਹੈ, ਜਿਸ ’ਚ ਦਵਿੰਦਰ ਬੰਬੀਹਾ ਗਰੁੱਪ ਨੇ ਸਿੱਧੂ ਮੂਸੇ ਵਾਲਾ ਦੇ ਕਤਲ ਮਾਮਲੇ ’ਚ ਮਨਕੀਰਤ ਔਲਖ ਸਮੇਤ ਗੋਲਡੀ ਬਰਾੜ, ਜੱਗੂ ਤੇ ਲਾਰੈਂਸ ਬਿਸ਼ਨੋਈ ਨੂੰ ਧਮਕੀ ਦਿੱਤੀ ਹੈ।

ਪੋਸਟ ’ਚ ਦਵਿੰਦਰ ਬੰਬੀਹਾ ਗਰੁੱਪ ਨੇ ਲਿਖਿਆ, ‘‘ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਿਹ ਸਭ ਸ਼ੇਰ ਭਰਾਵਾਂ ਨੂੰ। ਦਵਿੰਦਰ ਬੰਬੀਹਾ ਫਰਾਂਸ ਵਾਲੀ ਆਈ. ਡੀ. ਬੰਦ ਹੋ ਗਈ ਹੈ ਕੁਝ ਕਾਰਨਾਂ ਕਰਕੇ, ਇਸ ਲਈ ਫੇਕ ਆਈ. ਡੀਜ਼ ਤੋਂ ਸਾਵਧਾਨ ਰਹੋ। ਬਾਕੀ ਸਿੱਧੂ ਮੂਸੇ ਵਾਲਾ ਦੇ ਪਿਤਾ ਨੇ ਜੋ ਕਿਹਾ, ਅਸੀਂ ਉਨ੍ਹਾਂ ਦੇ ਹਾਲ ਦਾ ਸਮਰਥਨ ਕਰਦੇ ਹਾਂ ਕਿ ਗੋਲਡੀ ਬਰਾੜ ਤੇ ਲਾਰੈਂਸ ਨਸ਼ਾ ਵੇਚਣ ਤੇ ਪੈਸੇ ਲੈ ਕੇ ਬੰਦਾ ਮਾਰਨ ਵਾਲੇ ਹਨ।’’

ਪੋਸਟ ’ਚ ਅੱਗੇ ਲਿਖਿਆ ਹੈ, ‘‘ਤੁਸੀਂ ਸਭ ਨੇ ਨੋਟ ਕੀਤਾ ਹੋਵੇਗਾ, ਜਿਸ ਦਿਨ ਦਾ ਸਿੱਧੂ ਦਾ ਕਤਲ ਕਾਂਡ ’ਚ ਗਾਇਕਾਂ ਦਾ ਨਾਂ (ਜੋ ਕਿ ਗੁਪਤ ਰੱਖਿਆ ਹੈ ਅਜੇ ਤੱਕ) ਆਇਆ, ਉਸ ਦਿਨ ਦਾ ਗੋਲਡੀ ਬਰਾੜ ਦਾ ਸਾਰਾ ਝੂਠ ਸਾਹਮਣੇ ਆਇਆ ਹੈ ਤੇ ਇਨ੍ਹਾਂ ਵਲੋਂ ਕੋਈ ਪੱਖ ਨਹੀਂ ਪੇਸ਼ ਕੀਤਾ ਗਿਆ ਕਿਉਂਕਿ ਇਨ੍ਹਾਂ ਨੂੰ ਪਤਾ ਕਿ ਇਨ੍ਹਾਂ ਨੇ ਬਹਤੁ ਵੱਡਾ ਪਾਪ ਕੀਤਾ, ਜਿਸ ਦੀ ਮੁਆਫ਼ੀ ਇਨ੍ਹਾਂ ਦੀ ਮੌਤ ਤੋਂ ਬਾਅਦ ਵੀ ਇਨ੍ਹਾਂ ਨੂੰ ਨਹੀਂ ਮਿਲਣੀ।’’

ਅਖੀਰ ’ਚ ਲਿਖਿਆ ਹੈ, ‘‘ਅਸੀਂ ਵੀ ਇਹ ਸਾਫ ਕਰਦੇ ਹਾਂ ਕਿ ਸਿੱਧੂ ਦੇ ਕਾਤਲਾਂ ਤੋਂ ਬਦਲਾ ਜ਼ਰੂਰ ਲਵਾਂਗੇ, ਭਾਵੇਂ ਸਮਾਂ ਜਿੰਨਾ ਮਰਜ਼ੀ ਲੱਗ ਜਾਵੇ। ਜੋ ਵੀ ਬੰਦਾ ਜੱਗੂ, ਲਾਰੈਂਸ ਤੇ ਗੋਲਡੀ ਬਰਾੜ ਦਾ ਸਾਥ ਦੇਵੇਗਾ, ਉਸ ਨੂੰ ਵੀ ਗੱਡੀ ਜ਼ਰੂਰ ਚਾੜ੍ਹਾਂਗੇ। ਗੋਲਡੀ ਬਰਾੜ ਨੂੰ ਇਹ ਕਹਿੰਦੇ ਨੇ ਸੰਤ ਜੀ ਦਾ ਨਾਂ ਲੈ ਕੇ ਗੱਲ ਕਰਨ ਵਾਲਾ ਕਦੇ ਕਮਜ਼ੋਰ ਬੇਸਹਾਰਾ ਤੇ ਨਿਹੱਥੇ ’ਤੇ ਵਾਰ ਨਹੀਂ ਕਰਦੇ ਤੇ ਨਾ ਹੀ ਪੈਸੇ ਲੈ ਕੇ ਕਤਲ। ਤੂੰ ਹਰਾਮੀ ਕੰਮ ਕੀਤਾ ਜਿਸ ਦਾ ਹਰਜਾਨਾ ਬਹੁਤ ਭਾਰੀ ਚੁਕਾਉਣਾ ਪੈਣਾ ਤੈਨੂੰ। ਮਨਕੀਰਤ ਔਲਖ ਦੋਸ਼ੀ ਹੈ ਸਾਡੀ ਲਿਸਟ ’ਚ ਸਭ ਤੋਂ ਟਾਪ ’ਤੇ ਹੈ। ਤੈਨੂੰ ਮਿਲਾਂਗੇ ਜ਼ਰੂਰ ਸਬਰ ਰੱਖੋ ਤੇ ਦੇਖੋ ਬਸ ਸਾਰੇ ਬੁਜ਼ਦਿਲੋਂ। ਵਾਹਿਗੁਰੂ ਮਿਹਰ ਕਰੇ ਦਵਿੰਦਰ ਬੰਬੀਹਾ ਗਰੁੱਪ।’’

Add a Comment

Your email address will not be published. Required fields are marked *