ਹਾਕੀ ਵਿਸ਼ਵ ਕੱਪ ਜਿੱਤਣ ’ਤੇ ਹਰ ਭਾਰਤੀ ਖਿਡਾਰੀ ਨੂੰ ਮਿਲੇਗਾ 1 ਕਰੋੜ ਰੁਪਏ ਦਾ ਪੁਰਸਕਾਰ : ਪਟਨਾਇਕ

ਭੁਵਨੇਸ਼ਵਨਰ – ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਐੱਚ. ਆਈ. ਐੱਚ. ਪੁਰਸ਼ ਹਾਕੀ ਵਿਸ਼ਵ ਕੱਪ ਜਿੱਤਣ ’ਤੇ ਭਾਰਤੀ ਟੀਮ ਦੇ ਹਰ ਖਿਡਾਰੀ ਨੂੰ 1 ਕਰੋੜ ਰੁਪਏ ਦਾ ਪੁਰਸਕਾਰ ਦੇਣ ਦਾ ਵੀਰਵਾਰ ਨੂੰ ਐਲਾਨ ਕੀਤਾ। ਰਾਊਰਕੇਲਾ ਦੇ ਦੌਰੇ ’ਤੇ ਆਏ ਪਟਨਾਇਕ ਨੇ ਬਿਰਸਾ ਮੁੰਡਾ ਹਾਕੀ ਸਟੇਡੀਅਮ ਕੰਪਲੈਕਸ ’ਚ ‘ਵਿਸ਼ਵ ਕੱਪ ਵਿਲੇਜ’ ਦਾ ਵੀ ਉਦਘਾਟਨ ਕੀਤਾ। ਵਿਸ਼ਵ ਕੱਪ ਵਿਲੇਜ ਨੂੰ ਰਿਕਾਰਡ 9 ਮਹੀਨਿਆਂ ਦੇ ਅੰਦਰ ਤਿਆਰ ਕੀਤਾ ਗਿਆ ਹੈ। ਇਸ ’ਚ ਹਾਕੀ ਵਿਸ਼ਵ ਕੱਪ ਦੇ ਅਨੁਕੂਲ ਸਾਰੀਆਂ ਸਹੂਲਤਾਂ ਦੇ ਨਾਲ 225 ਕਮਰੇ ਹਨ।

ਵਿਸ਼ਵ ਕੱਪ ਵਿਲੇਜ ’ਚ ਆਗਾਮੀ ਹਾਕੀ ਵਿਸ਼ਵ ਕੱਪ ਦੀਆਂ ਟੀਮਾਂ ਅਤੇ ਅਧਿਕਾਰੀ ਰਹਿਣਗੇ। ਇਸ ਮੌਕੇ ਮੁੱਖ ਮੰਤਰੀ ਨੇ ਵਿਸ਼ਵ ਕੱਪ ਵਿਲੇਜ ’ਚ ਠਹਿਰੀ ਰਾਸ਼ਟਰੀ ਪੁਰਸ਼ ਹਾਕੀ ਟੀਮ ਨਾਲ ਗੱਲਬਾਤ ਕੀਤੀ। ਪਟਨਾਇਕ ਨੇ ਕਿਹਾ,‘‘ਜੇਕਰ ਸਾਡਾ ਦੇਸ਼ ਵਿਸ਼ਵ ਕੱਪ ਜਿੱਤਦਾ ਹੈ ਤਾਂ ਭਾਰਤੀ ਟੀਮ ਦੇ ਹਰੇਕ ਖਿਡਾਰੀ ਨੂੰ 1 ਕਰੋੜ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਮੈਂ ਟੀਮ ਇੰਡੀਆ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਉਹ ਚੈਂਪੀਅਨ ਬਣ ਕੇ ਉਭਰੇ।’’ ਇਸ ਮੌਕੇ ਓਡੀਸ਼ਾ ਦੇ ਖੇਡ ਮੰਤਰੀ ਟੀਕੇ ਬੇਹਰਾ, ਹਾਕੀ ਇੰਡੀਆ ਦਿਲੀਪ ਟਿਰਕੀ ਦੇ ਨਾਲ ਕਈ ਹੋਰ ਅਧਿਕਾਰੀ ਮੌਜੂਦਾ ਸਨ।

Add a Comment

Your email address will not be published. Required fields are marked *