ਖੰਡ ਮਿਲ ਭੋਗਪੁਰ ਦੇ ਘਟੀਆ ਪ੍ਰਬੰਧਾਂ ਤੋਂ ਗੰਨਾ ਕਾਸ਼ਤਕਾਰ ਦੁਖੀ

ਹੁਸ਼ਿਆਰਪੁਰ – ਖੰਡ ਮਿੱਲ ਭੋਗਪੁਰ ਸਭ ਤੋਂ ਪੁਰਾਣੀ ਖੰਡ ਮਿੱਲ ਹੈ। ਇਸ ਮਿੱਲ ਦੇ ਅਧੀਨ ਆਉਂਦੇ ਏਰੀਆ ਵਿਚ ਜ਼ਿਲ੍ਹਾ ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ ਦੇ ਪਿੰਡ ਆਉਂਦੇ ਹਨ, ਇਥੇ ਸਭ ਤੋਂ ਵੱਧ ਗੰਨਾ ਲਗਾਇਆ ਜਾਂਦਾ ਹੈ। ਪਹਿਲਾਂ ਇਸ ਮਿਲ ਦੀ ਸਮਰੱਥਾ 11 ਟੀ. ਸੀ. ਡੀ. ਸੀ। ਗੰਨਾ ਕਾਸ਼ਤਕਾਰਾਂ ਵੱਲੋਂ ਸਮੇਂ-ਸਮੇਂ ਦੀਆਂ ਸਰਕਾਰਾਂ ਕੋਲ ਇਸ ਪਲਾਂਟ ਨੂੰ ਵੱਡਾ ਕਰਨ ਦੀ ਮੰਗ ਉੱਠਦੀ ਰਹੀ ਪਰ ਲੰਮੇ ਸਮੇਂ ਤੱਕ ਇਸ ਮੰਗ ਨੂੰ ਅਣਗੋਲਿਆਂ ਕੀਤਾ ਗਿਆ ਅਤੇ ਪਿਛਲੀ ਕਾਂਗਰਸ ਸਰਕਾਰ ਸਮੇਂ ਇਸ ਮੰਗ ਨੂੰ ਕੁਝ ਬੂਰ ਪਿਆ ਉਹ ਵੀ ਫਰੀਦਕੋਟ ਦੀ ਕਾਫ਼ੀ ਸਮੇਂ ਤੋਂ ਬੰਦ ਪਈ ਪੁਰਾਣੀ ਖੰਡ ਮਿੱਲ ਦੀ ਮਸ਼ੀਨਰੀ ਨੂੰ ਮੋਡੀਫਾਈਡ ਕਰਕੇ 3 ਹਜ਼ਾਰ ਦੀ ਟੀ. ਸੀ. ਡੀ. ਕਪੈਸਟੀ ਦਾ ਪਲਾਂਟ ਲਗਾਇਆ। ਜਦੋਂ ਤੋਂ ਇਹ ਪਲਾਂਟ ਚਾਲੂ ਕੀਤਾ ਗਿਆ ਆਪਣੀ ਪੂਰੀ ਸਮਰੱਥਾ ਨਾਲ ਨਹੀਂ ਚੱਲਿਆ। ਗੰਨਾ ਭੋਗਪੁਰ ਮਿੱਲ ਕੋਲ ਵੱਧ ਹੋਣ ਕਰਕੇ ਕਿਸਾਨਾਂ ਨੂੰ ਦੂਸਰੀਆਂ ਮਿੱਲਾ ਵੱਲ ਦੂਰ ਦੁਰਾਡੇ ਜਾਣਾ ਪੈਂਦਾ ਹੈ। ਭੋਗਪੁਰ ਮਿੱਲ ਦੇ 3 ਪਾਸੇ ਪ੍ਰਾਈਵੇਟ ਮਿੱਲਾਂ ਹਨ, ਜਦੋਂ ਉਨ੍ਹਾਂ ਕੋਲ ਗੰਨਾ ਘੱਟ ਹੁੰਦਾ ਹੈ ਤਾਂ ਉਹ ਪਰਚੀਆਂ ਗੰਨੇ ਦੀਆਂ ਦੇ ਦਿੰਦੇ ਹਨ ਨਹੀ ਤਾਂ ਗੰਨਾ ਕਾਸ਼ਤਕਾਰਾਂ ਨੂੰ ਉਥੇ ਜਾ ਕੇ ਤਰਲੇ ਕੱਢਣੇ ਪੈਂਦੇ ਹਨ।

ਮਿੱਲ ਦੇ ਨਵੇਂ ਵੱਡੇ ਪਲਾਂਟ ਦਾ ਸਮਰੱਥਾ ਨਾਲੋਂ ਘੱਟ ਕੰਮ ਗੰਨਾ ਕਾਸ਼ਤਕਾਰਾਂ ਨੂੰ ਰੜਕਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਨਵਾਂ ਪਲਾਂਟ ਠੀਕ ਤਰੀਕੇ ਨਾਲ ਲਾਇਆ ਹੈ ਤਾਂ ਫਿਰ ਮਿੱਲ ਦੀ ਅਜਿਹੀ ਹਾਲਤ ਕਿਉਂ ਹੈ। ਮਿੱਲ ਦੇ ਘਟੀਆਂ ਪ੍ਰਬੰਧਾਂ ਤੋਂ ਗੰਨਾ ਕਾਸ਼ਤਕਾਰ ਕਾਫੀ ਦੁਖੀ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਪਲਾਂਟ ਦੇ ਲੱਗਣ ਸਮੇਂ ਜੋ ਅਣਗਹਿਲੀ ਹੋਈ ਹੈ ਜਾਂ ਭ੍ਰਿਸ਼ਟਾਚਾਰ ਹੋਇਆ ਹੈ, ਦੀ ਜਾਂਚ ਸਰਕਾਰ ਕਿਸੇ ਏਜੰਸੀ ਤੋਂ ਕਰਵਾਏ ਤੇ ਕਲੰਡਰ ਸਿਸਟਮ ਵਿਚ ਜੋ ਧਾਂਦਲੀਆਂ ਹੋਈਆਂ ਹਨ, ਦੀ ਵੀ ਜਾਂਚ ਕਰਵਾਈ ਜਾਵੇ।

ਜਦੋਂ ਇਸ ਸਬੰਧੀ ਮਿੱਲ ਦੇ ਜਨਰਲ ਮੈਨੇਜਰ ਗੁਰਵਿੰਦਰ ਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਪਲਾਂਟ 108 ਕਰੋੜ ਵਿਚ ਪੁਰਾਣਾ ਲਾਇਆ ਗਿਆ ਸੀ ਤੇ ਨਵਾਂ ਪਲਾਂਟ 350 ਕਰੋੜ ਵਿੱਚ ਲੱਗਦਾ ਹੈ। ਮਸ਼ੀਨਰੀ ਪੁਰਾਣੀ ਹੋਣ ਕਰਕੇ ਕਈ ਜਗ੍ਹਾ ਆਪਸੀ ਕੰਪੀਨੇਸ਼ਨ ਨਹੀ ਹੋ ਰਿਹਾ, ਜਿਸ ਕਰਕੇ ਖੰਡ ਮਿਲ ਸਮਰਥਾ ਤੋਂ ਘੱਟ ਚਲ ਰਹੀ ਹੈ। ਕਲੰਡਰ ਸਿਸਟਮ ਵਿੱਚ ਹੋਈ ਧਾਂਦਲੀ ਸਬੰਧੀ ਉਨ੍ਹਾਂ ਵੱਲੋਂ ਟਾਲਣ ਦੀ ਕੋਸ਼ਿਸ਼ ਕਰਦਿਆਂ ਕਿਹਾ ਕਿ ਇਸ ਸਬੰਧੀ ਸੀ. ਸੀ. ਡੀ. ਓ. ਨੂੰ ਪਤਾ ਹੋਣਾ ਹੈ।

Add a Comment

Your email address will not be published. Required fields are marked *