ਕਈਆਂ ਨੂੰ ਹੋ ਸਕਦੀ ਹੈ ਰਣਜੀਤ ਬਾਵਾ ਦੇ ਗੀਤ ‘ਆਲ ਆਈਜ਼ ਆਨ ਮੀ’ ਤੋਂ ਦਿੱਕਤ

 ਗਾਇਕ ਰਣਜੀਤ ਬਾਵਾ ਸਾਫ਼ ਸੁਥਰੀ ਤੇ ਅਰਥ ਭਰਪੂਰ ਗਾਇਕੀ ਲਈ ਜਾਣਿਆ ਜਾਂਦਾ ਹੈ। ਉਂਝ ਤਾਂ ਰਣਜੀਤ ਬਾਵਾ ਲਾਈਮਲਾਈਟ ਤੋਂ ਦੂਰ ਰਹਿਣਾ ਹੀ ਪਸੰਦ ਕਰਦੇ ਹਨ, ਪਰ ਹਾਲ ਹੀ ‘ਚ ਉਹ ਉਦੋਂ ਸੁਰਖੀਆਂ ‘ਚ ਆਏ ਜਦੋਂ ਦਸੰਬਰ 2022 ‘ਚ ਇਨਕਮ ਟੈਕਸ ਵਿਭਾਗ ਨੇ ਉਨ੍ਹਾਂ ਦੇ ਘਰ ‘ਚ ਛਾਪੇਮਾਰੀ ਕੀਤੀ ਸੀ। ਸਭ ਨੂੰ ਇੰਤਜ਼ਾਰ ਸੀ ਕਿ ਰਣਜੀਤ ਬਾਵਾ ਕੇਂਦਰ ਸਰਕਾਰ ਦੀ ਇਸ ਕਾਰਵਾਈ ‘ਤੇ ਕੀ ਜਵਾਬ ਦੇਣਗੇ। ਹੁਣ ਰਣਜੀਤ ਬਾਵਾ ਨੇ ਕੇਂਦਰ ਨੂੰ ਮੂੰਹਤੋੜ ਜਵਾਬ ਦਿੱਤਾ ਹੈ। ਨਵੇਂ ਸਾਲ ‘ਤੇ ਰਣਜੀਤ ਬਾਵਾ ਨੇ ਆਪਣਾ ਪਹਿਲਾ ਗੀਤ ‘ਆਲ ਆਈਜ਼ ਆਨ ਮੀ’ ਰਿਲੀਜ਼ ਹੋ ਗਿਆ ਹੈ। 

ਦੱਸ ਦਈਏ ਕਿ ਰਣਜੀਤ ਬਾਵਾ ਦੇ ਇਸ ਗੀਤ ਦੇ ਬੋਲ ਕਾਫ਼ੀ ਤਿੱਖੇ ਹਨ। ਇਸ ਗੀਤ ਦੇ ਬੋਲ ਪੰਜਾਬੀ ਗਾਇਕ ਅੰਮ੍ਰਿਤ ਮਾਨ ਨੇ ਲਿਖੇ ਹਨ। ਗੀਤ ਦੇ ਬੋਲਾਂ ਰਾਹੀਂ ਰਣਜੀਤ ਬਾਵਾ ਵਿਰੋਧੀਆਂ ‘ਤੇ ਤਿੱਖੇ ਤੰਜ ਕੱਸਦੇ ਨਜ਼ਰ ਆ ਰਹੇ ਹਨ। ਗੀਤ ਦੀਆਂ ਲਾਈਨਾਂ ਹਨ, ‘ਸਭ ਜਾਣਦੇ ਹਾਂ ਤਾਂ ਹੀ ਚੁੱਪ ਹਾਂ, ਰੱਬ ਜਾਣਦਾ ਕਿ ਬੰਦੇ ਗੁੱਡ ਆਂ। ਜਿਹੜੇ ਯਾਰ-ਯਾਰ ਕਹਿੰਦੇ ਸੀ ਉਹੀ ਰਾਜਨੀਤੀ ਖੇਡ ਗਏ। ਸਾਨੂੰ ਪਤਾ ਸਾਨੂੰ ਸਿੱਟਣ ਲਈ ਕਿਹਨੇ ਕਿਹਨੇ ਅਰਦਾਸਾਂ ਕੀਤੀਆਂ।’

ਦੱਸਣਯੋਗ ਹੈ ਕਿ ਦਸੰਬਰ 2022 ਨੂੰ ਇਨਕਮ ਟੈਕਸ ਨੇ ਰਣਜੀਤ ਬਾਵਾ ਤੇ ਕੰਵਰ ਗਰੇਵਾਲ ਦੇ ਘਰਾਂ ‘ਚ ਛਾਪੇਮਾਰੀ ਕੀਤੀ ਸੀ ਕਿਉਂਕਿ ਇਨ੍ਹਾਂ ਦੋਵੇਂ ਗਾਇਕਾਂ ਨੇ ਕਿਸਾਨੀ ਅੰਦੋਲਨ ਨੂੰ ਖੁੱਲ੍ਹ ਕੇ ਸਮਰਥਨ ਦਿੱਤਾ ਸੀ, ਇਸ ਕਰਕੇ ਹੀ ਇਹ ਦੋਵੇਂ ਗਾਇਕ ਕੇਂਦਰ ਦੇ ਰਾਡਾਰ ‘ਤੇ ਸਨ। ਇਸ ਸਾਰੇ ਮਾਮਲੇ ਕਿਸਾਨ ਅੰਦੋਲਨ ਦੇ ਨਾਲ ਹੀ ਜੋੜ ਕੇ ਦੇਖਿਆ ਗਿਆ ਸੀ। ਰਣਜੀਤ ਬਾਵਾ ਪੰਜਾਬੀ ਇੰਡਸਟਰੀ ਦਾ ਜਾਣਿਆ ਮਾਣਿਆ ਗਾਇਕ ਹੈ। ਉਸ ਨੇ ਆਪਣੀ ਗਾਇਕੀ ਦੇ ਕਰੀਅਰ ‘ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗੀਤ ਦਿੱਤੇ ਹਨ। ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਬੀ ਹੈ। 

Add a Comment

Your email address will not be published. Required fields are marked *