ਚੀਨੀ ਮਿੱਲਾਂ ਦੇ ਅੰਦਰ ਵੀ ਪੈਟਰੋਲ ਵੇਚਣ ਦੀ ਖਵਾਇਸ਼

ਨਵੀਂ ਦਿੱਲੀ– ਚੀਨੀ ਕਾਰਖਾਨੇ ਈਥਾਨੌਲ ਦੀ ਖਪਤ ਨੂੰ ਵਾਧਾ ਦੇਣ ਅਤੇ ਕਮਾਈ ਦਾ ਨਵਾਂ ਸਰੋਤ ਤਿਆਰ ਕਰਨ ਲਈ ਚੀਨੀ ਕਾਰਖਾਨੇ ਆਪਣੀਆਂ ਉਤਪਾਦਨ ਇਕਾਈਆਂ ਨੂੰ ਊਰਜਾ ਕੇਂਦਰ (ਐਨਰਜੀ ਹਬ) ‘ਚ ਬਦਲਣ ਦੀ ਯੋਜਨਾ ‘ਤੇ ਕੰਮ ਕਰ ਰਹੇ ਹਨ। ਇਸ ਦੇ ਤਹਿਤ ਉਹ ਈਥਾਨੋਲ ਮਿੱਲਾਂ ਪੈਟਰੋਲ ਵੇਚਣਗੇ, ਆਲੇ-ਦੁਆਲੇ ਦੇ ਖੇਤਰਾਂ ‘ਚ ਰਸੋਈ ਗੈਸ ਦੀ ਮੰਗ ਨੂੰ ਪੂਰਾ ਕਰਨ ਲਈ ਬਾਇਓ-ਸੀ.ਐੱਨ.ਜੀ ਬਣਾਉਣਗੇ ਅਤੇ ਵੇਚਣਗੇ ਅਤੇ ਸਥਾਨਕ ਮੰਗ ਨੂੰ ਪੂਰਾ ਕਰਨ ਲਈ ਬਾਇਓ-ਸੀ.ਐੱਨ.ਜੀ ਅਤੇ ਸਥਾਨਕ ਖਪਤਕਾਰਾਂ ਲਈ ਕਈ ਤਰ੍ਹਾਂ ਦੇ ਊਰਜਾ ਦੇ ਕੇਂਦਰ ਬਣਨਗੇ। ਉਨ੍ਹਾਂ ਦੇ ਜ਼ਿਆਦਾਤਰ ਗਾਹਕ ਕਿਸਾਨ ਹੋ ਸਕਦੇ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਇਸ ਪ੍ਰਸਤਾਵ ਦੇ ਖਾਕੇ ‘ਤੇ ਉਦਯੋਗ ਦੇ ਉੱਚ ਅਧਿਕਾਰੀਆਂ ਅਤੇ ਸੰਗਠਨਾਂ ਜਿਵੇਂ ਕਿ ਇੰਡੀਅਨ ਸ਼ੂਗਰ ਮਿੱਲ ਐਸੋਸੀਏਸ਼ਨ (ਇਸਮਾ) ਅਤੇ ਨੈਸ਼ਨਲ ਫੈਡਰੇਸ਼ਨ ਆਫ ਕੋਆਪਰੇਟਿਵ ਸ਼ੂਗਰ ਫੈਕਟਰੀਜ਼ (ਐੱਨ.ਐੱਫ.ਸੀ.ਐੱਸ.ਐੱਫ.) ਵਿਚਕਾਰ ਚਰਚਾ ਕੀਤੀ ਜਾ ਚੁੱਕੀ ਹੈ। ਇਸਮਾ ਚਾਹੁੰਦਾ ਹੈ ਕਿ ਪਹਿਲਾਂ ਇਸ ਪ੍ਰਸਤਾਵ ਦੀ ਸੰਭਾਵਨਾ ਅਤੇ ਲਾਗਤ ਦੇ ਮੁਕਾਬਲੇ ਹੋਣ ਵਾਲਾ ਲਾਭ ਜਾਂਚਣ ਦਾ ਕੰਮ ਕਿਸੇ ਪੇਸ਼ੇਵਰ ਏਜੰਸੀ ਨੂੰ ਦਿੱਤਾ ਜਾਵੇ। ਇਸ ਤੋਂ ਬਾਅਦ ਹੀ ਵਿੱਤੀ ਸਹਾਇਤਾ ਅਤੇ ਲੋੜੀਂਦੀਆਂ ਪ੍ਰਵਾਨਗੀਆਂ ਲੈਣ ਲਈ ਕੇਂਦਰ ਸਰਕਾਰ ਨਾਲ ਗੱਲਬਾਤ ਕੀਤੀ ਜਾਣੀ ਚਾਹੀਦੀ ਹੈ।
ਇਸਮਾ ਦੇ ਪ੍ਰਧਾਨ ਆਦਿਤਿਆ ਝੁਨਝੁਨਵਾਲਾ ਦੇ ਅਨੁਸਾਰ ਇਸ ਯੋਜਨਾ ਦਾ ਉਦੇਸ਼ ਦੇਸ਼ ਭਰ ਦੇ ਪਿੰਡਾਂ ਦੇ ਵਿਚਕਾਰ ਬਣੀਆਂ ਲਗਭਗ 500 ਚੀਨੀ ਮਿੱਲਾਂ ਨੂੰ ਪੈਟਰੋਲ ਪੰਪ ਖੋਲ੍ਹਣ ਦੇ ਯੋਗ ਬਣਾਉਣਾ ਹੈ। ਇਨ੍ਹਾਂ ਪੰਪਾਂ ਤੋਂ ਈਥਾਨੌਲ ਨਾਲ ਮਿਲਾਇਆ ਪੈਟਰੋਲ ਵੇਚਿਆ ਜਾਵੇਗਾ, ਘਰੇਲੂ ਗਾਹਕਾਂ ਦੇ ਲਈ ਬਾਇਓ-ਸੀ.ਐੱਨ.ਜੀ ਬਣਾਈ ਅਤੇ ਵੇਚੀ ਜਾਵੇਗੀ ਅਤੇ ਮਿੱਲ ਕੰਪਲੈਕਸ ‘ਚ ਈ-ਵਾਹਨਾਂ ਦੀ ਚਾਰਜਿੰਗ ਦੇ ਕੇਂਦਰ ਵੀ ਬਣਾਏ ਜਾਣਗੇ।
ਜੇਕਰ ਪੇਂਡੂ ਖੇਤਰਾਂ ‘ਚ ਅਜਿਹੇ ਫਲੈਕਸ-ਫਿਊਲ ‘ਤੇ ਚੱਲਣ ਵਾਲੇ ਵਾਹਨ ਉਪਲੱਬਧ ਹਨ ਤਾਂ 20 ਫੀਸਦੀ ਤੋਂ ਵੱਧ ਈਥਾਨੌਲ ਵਾਲਾ ਪੈਟਰੋਲ ਇਨ੍ਹਾਂ ਪੰਪਾਂ ਤੋਂ ਵੇਚਿਆ ਜਾ ਸਕਦਾ ਹੈ। ਸਿੰਚਾਈ ਪੰਪ ਬਣਾਉਣ ਵਾਲੀਆਂ ਪ੍ਰਮੁੱਖ ਕੰਪਨੀਆਂ ਨਾਲ ਵੀ ਇਥਾਨੌਲ ਨਾਲ ਚੱਲਣ ਵਾਲੇ ਪੰਪ ਬਣਾਉਣ ਲਈ ਗੱਲਬਾਤ ਸ਼ੁਰੂ ਹੋ ਗਈ ਹੈ। ਇਨ੍ਹਾਂ ਪੰਪਾਂ ਨੂੰ ਅਜਿਹੇ ਕਾਰਖਾਨਿਆਂ ਤੋਂ ਰੀਫਿਲ ਕਰਵਾਇਆ ਜਾ ਸਕਦਾ ਹੈ।

Add a Comment

Your email address will not be published. Required fields are marked *