ਅਮਰੀਕੀ ਪੁਲਸ ਵਾਲਿਆਂ ਦੀ ‘ਬੇਰਹਿਮੀ’ ਨਾਲ ਦੁਨੀਆ ਭਰ ‘ਚ ਇਕ ਵਾਰ ਫਿਰ ਛਿੜੀ ਚਰਚਾ

ਅਰਕਨਸਾਸ – ਅਮਰੀਕਾ ਦੇ ਅਰਕਨਸਾਸ ਸੂਬੇ ‘ਚ ਪੁਲਸ ਮੁਲਾਜ਼ਮਾਂ ਵੱਲੋਂ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕ੍ਰਾਫੋਰਡ ਕਾਉਂਟੀ ਵਿੱਚ ਵਾਪਰੀ ਇਸ ਘਟਨਾ ਦੀ ਵੀਡੀਓ ਜਿਸ ਕਿਸੇ ਨੇ ਵੀ ਦੇਖੀ ਉਹ ਹੈਰਾਨ ਰਹਿ ਗਿਆ। ਜਦੋਂ ਮਾਮਲਾ ਵਧਿਆ ਤਾਂ ਤਿੰਨਾਂ ਪੁਲਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਇਸ ਮਾਮਲੇ ਬਾਰੇ ਰਾਜਪਾਲ ਨੇ ਕਿਹਾ ਹੈ ਕਿ ਸੂਬਾ ਪੁਲਸ ਘਟਨਾ ਦੀ ਜਾਂਚ ਕਰੇਗੀ।

ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ 3 ਪੁਲਸ ਕਰਮਚਾਰੀ ਇਕ ਵਿਅਕਤੀ ਨੂੰ ਜ਼ਮੀਨ ‘ਤੇ ਸੁੱਟ ਕੇ ਬੁਰੀ ਤਰ੍ਹਾਂ ਨਾਲ ਕੁੱਟ ਰਹੇ ਹਨ। ਇੱਕ ਪੁਲਸ ਮੁਲਾਜ਼ਮ ਲਗਾਤਾਰ ਉਸ ਦੇ ਸਿਰ ‘ਤੇ ਮਾਰ ਰਿਹਾ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਹਰ ਕਿਸੇ ਨੂੰ ਜਾਰਜ ਫਲਾਇਡ ਦੀ ਯਾਦ ਆ ਗਈ, ਜਿਸ ਨੂੰ ਪੁਲਸ ਮੁਲਾਜ਼ਮਾਂ ਨੇ ਕੁੱਟ ਕੇ ਮਾਰ ਦਿੱਤਾ ਸੀ ਅਤੇ ਫਿਰ ‘ਬਲੈਕ ਲਾਈਵਜ਼ ਮੈਟਰ’ ਵਰਗੀ ਵੱਡੀ ਲਹਿਰ ਦੇਖਣ ਨੂੰ ਮਿਲੀ ਸੀ।

ਪੁਲਸ ਅਨੁਸਾਰ, ਇਹ ਘਟਨਾ ਸਥਾਨਕ ਸਮੇਂ ਅਨੁਸਾਰ ਐਤਵਾਰ ਸਵੇਰੇ 10:40 ਵਜੇ ਮਲਬੇਰੀ ਵਿੱਚ ਇੱਕ ਕ੍ਰਾਫੋਰਡ ਕਾਉਂਟੀ ਸੁਵਿਧਾ ਸਟੋਰ ਦੇ ਬਾਹਰ ਵਾਪਰੀ। ਇਸ ਮਾਮਲੇ ਵਿੱਚ ਪੀੜਤ ਨੂੰ ਪਹਿਲਾਂ ਹਸਪਤਾਲ ਲਿਜਾਇਆ ਗਿਆ ਅਤੇ ਉਥੋਂ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ। ਦੋ ਅਫ]ਸਰ ਕ੍ਰਾਫੋਰਡ ਕਾਉਂਟੀ ਸ਼ੈਰਿਫ ਦੇ ਦਫਤਰ ਨਾਲ ਜੁੜੇ ਹੋਏ ਹਨ। ਤੀਜਾ ਅਧਿਕਾਰੀ ਮਾਲਬੇਰੀ ਪੁਲਸ ਵਿਭਾਗ ਨਾਲ ਸਬੰਧਤ ਹੈ।

Add a Comment

Your email address will not be published. Required fields are marked *