ਭਾਰਤੀ ਮੂਲ ਦੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੂੰ ਮਿਲਿਆ ਕਵੀਨ ਐਲਿਜ਼ਾਬੈਥ ਐਵਾਰਡ
ਲੰਡਨ : ਬਰਤਾਨੀਆ ਵਿਚ ਭਾਰਤੀ ਮੂਲ ਦੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੂੰ ਇੱਥੇ ਇੱਕ ਸਮਾਰੋਹ ਦੌਰਾਨ ਮਹਾਰਾਣੀ ਐਲਿਜ਼ਾਬੈਥ ਦੂਜੀ ‘ਵੂਮੈਨ ਆਫ ਦਿ ਈਅਰ’ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ। ਇਸ ਸ਼੍ਰੇਣੀ ਵਿੱਚ ਇਹ ਪਹਿਲਾ ਪੁਰਸਕਾਰ ਹੈ। ਬ੍ਰਿਟਿਸ਼ ਪ੍ਰਧਾਨ ਮੰਤਰੀ ਲਿਜ਼ ਟਰਸ ਦੀ ਕੈਬਨਿਟ ਵਿੱਚ ਇਸ ਮਹੀਨੇ ਸ਼ਾਮਲ ਕੀਤੀ ਗਈ ਬ੍ਰੇਵਰਮੈਨ (42) ਨੇ ਕਿਹਾ ਕਿ ਮਰਹੂਮ ਮਹਾਰਾਣੀ ਨੂੰ ਸਮਰਪਿਤ ਏਸ਼ੀਅਨ ਅਚੀਵਰਜ਼ ਐਵਾਰਡਜ਼ 2022 ਵਿੱਚ ਨਵੀਂ ਭੂਮਿਕਾ ਨਿਭਾਉਣ ਲਈ ਇਹ ਸਨਮਾਨ ਮਿਲਿਆ ਹੈ।
ਤਾਮਿਲ ਮੂਲ ਦੀ ਉਮਾ ਅਤੇ ਗੋਆ ਮੂਲ ਦੇ ਕ੍ਰਿਸਟੀ ਫਰਨਾਂਡੀਜ਼ ਦੀ ਧੀ ਬ੍ਰੇਵਰਮੈਨ ਨੇ ਸਮਾਰੋਹ ਵਿੱਚ ਇੱਕ ਰਿਕਾਰਡ ਕੀਤਾ ਹੋਇਆ ਸੰਦੇਸ਼ ਭੇਜਿਆ, ਜਿੱਥੇ ਉਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਤਰਫੋਂ ਇਹ ਪੁਰਸਕਾਰ ਪ੍ਰਾਪਤ ਕੀਤਾ। ਬ੍ਰੇਵਰਮੈਨ ਨੇ ਆਪਣੇ ਸੰਦੇਸ਼ ‘ਚ ਕਿਹਾ, ‘ਮੇਰੀ ਮਾਂ ਅਤੇ ਪਿਤਾ ਕੀਨੀਆ ਅਤੇ ਮਾਰੀਸ਼ਸ ਤੋਂ 1960 ਦੇ ਦਹਾਕੇ ‘ਚ ਆਏ ਸਨ। ਉਹ ਸਾਡੇ ਏਸ਼ੀਅਨ ਭਾਈਚਾਰੇ ਦੇ ਮਾਣਮੱਤੇ ਮੈਂਬਰ ਹਨ ਅਤੇ ਮੇਰਾ ਜਨਮ ਵੈਂਬਲੇ ਵਿੱਚ ਹੋਇਆ, ਜੋ ਏਸ਼ੀਅਨ ਭਾਈਚਾਰੇ ਦਾ ਕੇਂਦਰੀ ਸਥਾਨ ਹੈ।”

