ਵਿਸ਼ਵ ਪ੍ਰਸਿੱਧ ਗਾਇਕਾ ਸੁਮਿਤਰਾ ਸੇਨ ਦਾ ਦਿਹਾਂਤ
January 5, 2023
ਕੋਲਕਾਤਾ – ਰਵਿੰਦਰ ਸੰਗੀਤ ਦੀ ਵਿਸ਼ਵ ਪ੍ਰਸਿੱਧ ਗਾਇਕਾ ਸੁਮਿਤਰਾ ਸੇਨ ਦਾ ਮੰਗਲਵਾਰ ਨੂੰ ਸਵੇਰੇ ਸ਼ਹਿਰ ਵਿਚ ਸਥਿਤ ਉਨ੍ਹਾਂ ਦੇ ਘਰ ਦਿਹਾਂਤ ਹੋ ਗਿਆ। ਉਹ 89 ਸਾਲ ਦੀ ਸੀ। ਸੁਮਿਤਰਾ ਸੇਨ ਬ੍ਰੋਂਕੋ-ਨਿਮੋਨੀਆ ਤੋਂ ਪੀੜਤ ਸੀ। ਦੱਸਿਆ ਜਾ ਰਿਹਾ ਹੈ ਕਿ ਸੁਮਿਤਰਾ ਸੇਨ ਨੂੰ 21 ਦਸੰਬਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਹਾਲਾਂਕਿ 3 ਦਿਨ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ। ਉਨ੍ਹਾਂ ਦੀਆਂ ਦੋਵੇਂ ਧੀਆਂ ਉਨ੍ਹਾਂ ਨੂੰ ਦੱਖਣੀ ਕੋਲਕਾਤਾ ਵਿਚ ਸਥਿਤ ਉਨ੍ਹਾਂ ਦੇ ਘਰ ਲੈ ਆਈਆਂ ਸਨ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੁਮਿਤਰਾ ਸੇਨ ਦੇ ਦਿਹਾਂਤ ’ਤੇ ਦੁੱਖ ਪ੍ਰਗਟਾਇਆ ਹੈ।