ਭਾਰਤ ਜੋੜੋ ਯਾਤਰਾ ਦੇ 100 ਦਿਨ ਪੂਰੇ ਹੋਣ ਬਾਅਦ ਰਾਹੁਲ ਗਾਂਧੀ ਘਰ ਪੁੱਜੇ

ਨਵੀਂ ਦਿੱਲੀ, 17 ਦਸੰਬਰ-: ਭਾਰਤ ਜੋੜੋ ਯਾਤਰਾ ਦੇ 100 ਦਿਨ ਪੂਰੇ ਹੋਣ ਬਾਅਦ ਕਾਂਗਰਸੀ ਆਗੂ ਰਾਹੁਲ ਗਾਂਧੀ ਅੱਜ ਰਾਜਸਥਾਨ ਤੋਂ ਦਿੱਲੀ ਸਥਿਤ ਆਪਣੇ ਘਰ ਪੁੱਜੇ। ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਭਾਰਤ ਜੋੜੋ ਯਾਤਰਾ, ਪਾਰਟੀ ਦੀ ਜਨ ਸੰਪਰਕ ਮੁਹਿੰਮ ਰਾਜਸਥਾਨ ਦੇ ਦੌਸਾ ਤੋਂ ਮੁੜ ਸ਼ੁਰੂ ਹੋਈ ਸੀ। 7 ਸਤੰਬਰ ਨੂੰ ਕੰਨਿਆਕੁਮਾਰੀ ਤੋਂ ਸ਼ੁਰੂ ਹੋਏ ਪੈਦਲ ਮਾਰਚ ਨੇ ਰਾਜਸਥਾਨ ਵਿੱਚ 12ਵੇਂ ਦਿਨ ਸ਼ੁੱਕਰਵਾਰ ਨੂੰ ਆਪਣੇ 100 ਦਿਨ ਪੂਰੇ ਕੀਤੇ। ਵਾਇਨਾਡ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਪਾਰਟੀ ਨੇਤਾਵਾਂ ਅਤੇ ਵਰਕਰਾਂ ਨਾਲ ਸਵੇਰੇ 6 ਵਜੇ ਦੇ ਕਰੀਬ ਮੀਨਾ ਹਾਈ ਕੋਰਟ, ਦੌਸਾ ਤੋਂ ਪੈਦਲ ਯਾਤਰਾ ਮੁੜ ਸ਼ੁਰੂ ਕੀਤੀ। ਰਾਜ ਸਭਾ ਮੈਂਬਰ ਅਤੇ ਪਾਰਟੀ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਟਵੀਟ ਕੀਤਾ- ‘‘ਦੇਸ਼ ਨੂੰ ਨਫ਼ਰਤ, ਕੱਟੜਤਾ, ਵੰਡ, ਹਿੰਸਾ, ਬੇਇਨਸਾਫ਼ੀ, ਬੇਰੁਜ਼ਗਾਰੀ ਅਤੇ ਮਹਿੰਗਾਈ ਵਿਰੁੱਧ ਇਕਜੁੱਟ ਕਰਦੀ ਭਾਰਤ ਜੋੜੋ ਯਾਤਰਾ ਦੇ ਇਤਿਹਾਸਕ ਸਫਰ ਦੇ ਅੱਜ 100 ਦਿਨ ਪੂਰੇ ਹੋਏ ਹਨ। 

ਭਾਰਤ ਜੋੜੋ ਯਾਤਰਾ ਨੇ 8 ਰਾਜਾਂ ਵਿੱਚ 2,763 ਕਿਲੋਮੀਟਰ ਦਾ ਸਫਰ ਤੈਅ ਕੀਤਾ ਹੈ ਅਤੇ ਲੱਖਾਂ ਲੋਕਾਂ ਦਾ ਦਿਲ ਜਿੱਤਿਆ ਹੈ। ਤੁਹਾਡਾ ਸਾਰਿਆਂ ਦਾ ਇਸ ਪਿਆਰ ਅਤੇ ਸਹਿਯੋਗ ਲਈ ਧੰਨਵਾਦ। ’’ ਰਾਜਸਥਾਨ ਇਕਲੌਤਾ ਕਾਂਗਰਸ ਸ਼ਾਸਿਤ ਰਾਜ ਹੈ ਜਿੱਥੇ 17 ਦਿਨਾਂ ਦੇ ਆਪਣੇ ਸਫਰ ਦੌਰਾਨ ਯਾਤਰਾ 21 ਦਸੰਬਰ ਨੂੰ ਹਰਿਆਣਾ ਵਿਚ ਦਾਖਲ ਹੋਣ ਤੋਂ ਪਹਿਲਾਂ  ਲਗਪਗ 500 ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ। 

Add a Comment

Your email address will not be published. Required fields are marked *