ਸੋਸ਼ਲ ਮੀਡੀਆ ’ਤੇ ਟ੍ਰੈਂਡ ਹੋਇਆ #Red is covering LSC

ਮੁੰਬਈ : ਸੁਪਰਸਟਾਰ ਆਮਿਰ ਖ਼ਾਨ ਹਮੇਸ਼ਾ ਆਪਣੇ ਕਰੀਅਰ ਦੌਰਾਨ ਦਰਸ਼ਕਾਂ ਲਈ ਕੁਝ ਵਧੀਆ ਸਮੱਗਰੀ ਲੈ ਕੇ ਆਏ ਹਨ। ਸਾਲ 2022 ’ਚ ਵੀ ਉਨ੍ਹਾਂ ਨੇ ਇਸੇ ਸਿਧਾਂਤ ਦੀ ਪਾਲਣਾ ਕੀਤੀ ਅਤੇ ਲੋਕਾਂ ਨੂੰ ‘ਲਾਲ ਸਿੰਘ ਚੱਢਾ’ ਵਰਗੀ ਸ਼ਾਨਦਾਰ ਫ਼ਿਲਮ ਦਿੱਤੀ, ਜਿਸ ਨੂੰ ਆਪਣੀ ਓ. ਟੀ. ਟੀ. ਰਿਲੀਜ਼ ਕੀਤਾ।

ਫ਼ਿਲਮ ‘ਲਾਲ ਸਿੰਘ ਚੱਢਾ’ ਨੂੰ ਵਿਸ਼ਵ ਟੈਲੀਵਿਜ਼ਨ ਰਿਲੀਜ਼ ਤੋਂ ਬਾਅਦ ਦੁੱਗਣਾ ਪਿਆਰ ਮਿਲਿਆ। ਆਮਿਰ ਖ਼ਾਨ ਤੇ ਕਰੀਨਾ ਕਪੂਰ ਖ਼ਾਨ ਸਟਾਰਰ ਫ਼ਿਲਮ ਨੇ ਫਿਰ ਤੋਂ ਇਕ ਜਾਦੂ ਕੀਤਾ ਕਿਉਂਕਿ ਪਰਿਵਾਰਕ ਦਰਸ਼ਕਾਂ ਨੇ ਫ਼ਿਲਮ ਨੂੰ ਮੁੜ ਖੋਜਿਆ ਅਤੇ ਛੋਟੇ ਪਰਦੇ ’ਤੇ ਵੀ ਇਸ ਦਾ ਬਹੁਤ ਆਨੰਦ ਲਿਆ। 

ਫ਼ਿਲਮ ‘ਲਾਲ ,ਸਿੰਘ ਚੱਢਾ’ ਇਸ ਸਮੇਂ ਸੋਸ਼ਲ ਮੀਡੀਆ ’ਤੇ #Red is covering LSC ਦੇ ਨਾਲ ਟ੍ਰੈਂਡ ਕਰ ਰਹੀ ਹੈ, ਜਦੋਂ ਕਿ ਕੁਝ ਲੋਕਾਂ ਨੇ ‘ਲਾਲ ਸਿੰਘ ਚੱਢਾ’ ਨੂੰ ਦੇਸ਼ ਦੀਆਂ ਸਭ ਤੋਂ ਵਧੀਆ ਨਿਰਮਿਤ ਫ਼ਿਲਮਾਂ ’ਚੋਂ ਇਕ ਕਿਹਾ ਹੈ। ਜਦਕਿ ਦੂਸਰਿਆਂ ਨੇ ਓ. ਟੀ. ਟੀ ਤੇ ਇਸ ਨੂੰ ਟੈਲੀਵਿਜ਼ਨ ’ਤੇ ਆਪਣੇ ਘਰਾਂ ’ਚ ਆਰਾਮ ਨਾਲ ਦੇਖਦੇ ਹੋਏ ਇਸ ਨੂੰ ਸੁਖਦਾਇਕ ਤੇ ਸੰਤੁਸ਼ਟੀਜਨਕ ਪ੍ਰਭਾਵਾਂ ਵਾਲੀ ਫ਼ਿਲਮ ਕਿਹਾ।

Add a Comment

Your email address will not be published. Required fields are marked *