ਸ਼ਹਿਨਾਜ਼ ਗਿੱਲ ਕਰ ਰਹੀ ਗੁਰੂ ਰੰਧਾਵਾ ਨਾਲ ਗੀਤ ਦੀ ਸ਼ੂਟਿੰਗ
January 1, 2023
![](http://mehakewattan.com/wp-content/uploads/2023/01/2022_12image_13_58_323359107shehnaazgillgururandha-ll.jpg)
ਚੰਡੀਗੜ੍ਹ – ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਆਪਣੇ ਨਵੇਂ ਗੀਤ ਦੀ ਸ਼ੂਟਿੰਗ ’ਚ ਰੁੱਝੀ ਹੋਈ ਹੈ। ਸ਼ਹਿਨਾਜ਼ ਗਿੱਲ ਦਾ ਇਹ ਗੀਤ ਗੁਰੂ ਰੰਧਾਵਾ ਨਾਲ ਹੈ। ਇਸ ਗੀਤ ਦੇ ਸ਼ੂਟਿੰਗ ਸਮੇਂ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ। ਇਸ ਵੀਡੀਓ ’ਚ ਗੁਰੂ ਰੰਧਾਵਾ ਨੂੰ ਸ਼ਹਿਨਾਜ਼ ਗਿੱਲ ਦੀ ਡਰੈੱਸ ਸੈੱਟ ਕਰਦੇ ਦੇਖਿਆ ਜਾ ਸਕਦਾ ਹੈ। ਉਥੇ ਵੀਡੀਓ ਤੋਂ ਸਾਫ ਪਤਾ ਲੱਗਦਾ ਹੈ ਕਿ ਦੋਵੇਂ ਤਸਵੀਰਾਂ ਖਿੱਚਵਾ ਰਹੇ ਹਨ।
ਹਾਲਾਂਕਿ ਮਜ਼ੇਦਾਰ ਗੱਲ ਇਹ ਹੈ ਕਿ ਤਸਵੀਰਾਂ ਖਿੱਚਵਾਉਣ ਸਮੇਂ ਸ਼ਹਿਨਾਜ਼ ਗਿੱਲ ਗੁਰੂ ਰੰਧਾਵਾ ਨੂੰ ਕਹਿੰਦੀ ਹੈ ਕਿ ਉਹ ਕੈਮਰੇ ਵੱਲ ਨਹੀਂ, ਸਗੋਂ ਉਸ ਵੱਲ ਦੇਖੇ। ਇਹ ਵੀਡੀਓ ਗੁਰੂ ਰੰਧਾਵਾ ਵਲੋਂ ਸਾਂਝੀ ਕੀਤੀ ਗਈ ਹੈ। ਵੀਡੀਓ ਦੀ ਕੈਪਸ਼ਨ ’ਚ ਗੁਰੂ ਰੰਧਾਵਾ ਨੇ ਲਿਖਿਆ, ‘‘ਤੁਹਾਨੂੰ ਸ਼ੂਟਿੰਗ ਵੇਲੇ ਸਿਰਫ ਸ਼ਹਿਨਾਜ਼ ਗਿੱਲ ਵੱਲ ਦੇਖਣ ਦੀ ਹੀ ਇਜਾਜ਼ਤ ਹੈ।’’ ਦੱਸ ਦੇਈਏ ਕਿ ਇਸ ਨਾਲ ਗੁਰੂ ਰੰਧਾਵਾ ਨੇ ਗੀਤ ਦੀ ਰਿਲੀਜ਼ ਡੇਟ ਦਾ ਵੀ ਹਿੰਟ ਦਿੱਤਾ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਗੀਤ 10 ਜਨਵਰੀ, 2023 ਨੂੰ ਰਿਲੀਜ਼ ਹੋਣ ਜਾ ਰਿਹਾ ਹੈ।