ਯੂ. ਕੇ. ’ਚ ਫ਼ਿਲਮ ‘ਅਮਰ ਸਿੰਘ ਚਮਕੀਲਾ’ ਦਾ ਵਿਰੋਧ

ਜਰਮਨ – 1988 ਵਿਚ ਪੰਜਾਬ ’ਚ ਮਸ਼ਹੂਰ ਗਾਇਕ ਅਮਰ ਸਿੰਘ ਚਮਕੀਲੇ ਦੀ ਜੀਵਨੀ ’ਤੇ ਆਧਾਰਿਤ ਨੈੱਟਫਲਿਕਸ ਲਈ ਬਣੀ ਫ਼ਿਲਮ ‘ਅਮਰ ਸਿੰਘ ਚਮਕੀਲਾ’ ਦਾ ਦੇਸ਼-ਵਿਦੇਸ਼ ਵਿਚ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਸ਼ੁਰੂ ਹੋ ਗਿਆ ਹੈ। ਇਸ ਫ਼ਿਲਮ ‘ਚ ਮੁੱਖ ਭੂਮਿਕਾ ਲਈ ਪੰਜਾਬ ਦੇ ਮਸ਼ਹੂਰ ਗਾਇਕ ਤੇ ਦਰਜਨਾਂ ਪੰਜਾਬੀ ਹਿੱਟ ਫ਼ਿਲਮਾਂ ਦੇ ਐਕਟਰ ਦਿਲਜੀਤ ਸਿੰਘ ਦੋਸਾਂਝ ਨੂੰ ਅਮਰ ਸਿੰਘ ‘ਚਮਕੀਲਾ’ ਦੇ ਰੂਪ ‘ਚ ਦਿਖਾਇਆ ਗਿਆ ਹੈ। ਇਹ ਫ਼ਿਲਮ 12 ਅਪ੍ਰੈਲ ਨੂੰ ਦੇਸ਼-ਵਿਦੇਸ਼ ‘ਚ ਨੈੱਟਫਲਿਕਸ ’ਤੇ ਰਿਲੀਜ਼ ਹੋਵੇਗੀ।

ਦੱਸ ਦਈਏ ਕਿ 1988 ‘ਚ ਅਮਰ ਸਿੰਘ ਚਮਕੀਲਾ ਨੂੰ ਜਲੰਧਰ ਨੇੜੇ ਮਹਿਸਮਪੁਰ ਪਿੰਡ ‘ਚ ਲੱਗੇ ਅਖਾੜੇ ਦੌਰਾਨ ਲੱਚਰ ਗੀਤ ਗਾਉਣ ਕਾਰਨ ਮਾਰ ਦਿੱਤਾ ਗਿਆ ਸੀ ਤੇ ਇਸ ਦੀ ਜ਼ਿੰਮੇਵਾਰੀ ਖਾੜਕੂ ਜਥੇਬੰਦੀਆਂ ਵੱਲੋਂ ਲਈ ਗਈ ਸੀ। ਭਾਰਤ ਵੱਲੋਂ ਲੁਧਿਆਣੇ ਬੰਬ ਧਮਾਕੇ ਦੇ ਬਣਾਏ ਮੁੱਖ ਮੁਲਜ਼ਮ ਜਸਵਿੰਦਰ ਸਿੰਘ ਮੁਲਤਾਨੀ ਨੇ ਮਸ਼ਹੂਰ ਪੰਜਾਬੀ ਗਾਇਕ ਤੇ ਐਕਟਰ ਦਿਲਜੀਤ ਦੋਸਾਂਝ ਨੂੰ ਅਮਰ ਸਿੰਘ ਚਮਕੀਲਾ ਦੀ ਜੀਵਨੀ ’ਤੇ ਬਣਾਈ ਫ਼ਿਲਮ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕਰਦਿਆਂ ਗੰਭੀਰ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਦਿਲਜੀਤ ਦੋਸਾਂਝ ਦਾ ਇਸ ਫ਼ਿਲਮ ‘ਚ ਮੁੱਖ ਭੂਮਿਕਾ ਨਿਭਾਉਣ ਲਈ ਦੌਰਾਨ ਦੇਸ਼-ਵਿਦੇਸ਼ ‘ਚ ਭਾਰੀ ਵਿਰੋਧ ਹੋਇਆ ਸੀ। 12 ਅਪ੍ਰੈਲ ਨੂੰ ਨੈੱਟਫਲਿਕਸ ਰਾਹੀਂ ਮੁੜ ‘ਅਮਰ ਸਿੰਘ ਚਮਕੀਲਾ’ ਫ਼ਿਲਮ ਨੂੰ ਰਿਲੀਜ਼ ਕੀਤੇ ਜਾਣ ’ਤੇ ਯੂਨਾਈਟਿਡ ਖ਼ਾਲਸਾ ਦਲ ਦੇ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ, ਸਿੱਖ ਫੈੱਡਰੇਸ਼ਨ ਯੂ. ਕੇ. ਦੇ ਭਾਈ ਕੁਲਵੰਤ ਸਿੰਘ ਮੁਠੱਡਾ, ਭਾਈ ਬਲਵਿੰਦਰ ਸਿੰਘ ਢਿੱਲੋਂ, ਬ੍ਰਿਟਿਸ਼ ਸਿੱਖ ਕੌਂਸਲ ਯੂ. ਕੇ. ਦੇ ਮੁਖੀ ਭਾਈ ਤਰਸੇਮ ਸਿੰਘ ਦਿਓਲ, ਬੱਬਰ ਖ਼ਾਲਸਾ ਜਰਮਨ ਦੇ ਭਾਈ ਰੇਸ਼ਮ ਸਿੰਘ ਬੱਬਰ, ਭਾਈ ਗੁਰਦਿਆਲ ਸਿੰਘ ਢਕਾਨਸੂ, ਭਾਈ ਹਰਜੋਤ ਸਿੰਘ ਬੱਬਰ, ਸਿੱਖ ਫੈੱਡਰੇਸ਼ਨ ਜਰਮਨ ਦੇ ਭਾਈ ਗੁਰਮੀਤ ਸਿੰਘ ਨੇ ਫ਼ਿਲਮ ਨੂੰ ਨੈੱਟਫਲਿਕਸ ਤੋਂ ਉਤਾਰਨ ਦੀ ਮੰਗ ਕਰਦਿਆਂ ਫ਼ਿਲਮ ਦੇ ਪਾਤਰਾਂ ਦਾ ਹਰ ਮੁਕਾਮ ਤੇ ਵਿਰੋਧ ਕਰਨ ਦੀ ਗੱਲ ਕਹੀ ਹੈ।

Add a Comment

Your email address will not be published. Required fields are marked *