ਸਪੇਨ ’ਚ ਹੜਤਾਲ ’ਤੇ ਗਏ ਪਾਇਲਟ, 37 ਉਡਾਣਾਂ ਹੋਈਆਂ ਰੱਦ

ਮੈਡ੍ਰਿਡ : ਸਪੇਨ ‘ਚ ਸੇਪਲਾ ਯੂਨੀਅਨ ਦੇ ਪਾਇਲਟਾਂ ਦੇ ਹੜਤਾਲ ’ਤੇ ਜਾਣ ਨਾਲ ਏਅਰਲਾਈਨ ਏਅਰ ਨੋਸਟ੍ਰਮ ਨੇ 37 ਉਡਾਣਾਂ ਰੱਦ ਕਰ ਦਿੱਤੀਆਂ ਹਨ। ਇਕ ਏਜੰਸੀ ਨੇ ਦੱਸਿਆ ਕਿ ਪਾਇਲਟਾਂ ਦੀ ਹੜਤਾਲ 29 ਅਤੇ 30 ਦਸੰਬਰ, 2 ਅਤੇ 3 ਜਨਵਰੀ ਨੂੰ ਜਾਰੀ ਰਹੇਗੀ। ਜਿਸਦੇ ਕਾਰਨ ਏਅਰਲਾਈਨ ਏਅਰ ਨੋਸਟ੍ਰਮ ਨੇ ਕੁਲ 289 ਉਡਾਣਾਂ ਰੱਦ ਕਰ ਦਿੱਤੀਆਂ ਹਨ।

ਰਿਪੋਰਟ ਮੁਤਾਬਕ, ਜਿਨ੍ਹਾਂ ਯਾਤਰੀਆਂ ਨੇ ਪਹਿਲਾਂ ਹੀ ਉਡਾਣਾਂ ਦੀਆਂ ਟਿਕਟਾਂ ਖਰੀਦ ਲਈਆਂ ਹਨ, ਉਹ ਸੀਟ ਮੁਹੱਈਆ ਹੋਣ ’ਤੇ ਪੂਰਨ ਵਾਪਸੀ ਅਤੇ ਉਸੇ ਸ਼੍ਰੇਣੀ ਦੇ ਮੁਫ਼ਤ ਟਿਕਟ ਦੀ ਮੰਗ ਕਰ ਸਕਦੇ ਹਨ।

Add a Comment

Your email address will not be published. Required fields are marked *