ਵਿਦੇਸ਼ਾਂ ਤੋਂ ਭਾਰਤ ਆਏ 29 ਯਾਤਰੀ ਕੋਰੋਨਾ ਪਾਜ਼ੇਟਿਵ, ਇੱਥੇ ਲਾਜ਼ਮੀ ਹੋਇਆ ਮਾਸਕ

ਨਵੀਂ ਦਿੱਲੀ – ਵਿਦੇਸ਼ਾਂ ਤੋਂ ਭਾਰਤ ਪਹੁੰਚੇ 29 ਯਾਤਰੀ ਕੋਰੋਨਾ ਤੋਂ ਪੀੜਤ ਪਾਏ ਗਏ ਹਨ। ਬੇਂਗਲੂਰੂ ਦੇ ਕੇਂਪੇਗੌੜਾ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚੇ 12 ਲੋਕਾਂ ’ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਉੱਧਰ ਦਿੱਲੀ ’ਚ ਅਜਿਹੇ 4, ਕੋਲਕਾਤਾ ’ਚ 2 ਅਤੇ ਬੋਧ ਗਯਾ ’ਚ 11 ਮਾਮਲੇ ਸਾਹਮਣੇ ਆਏ। ਹਾਂਗਕਾਂਗ, ਅਮਰੀਕਾ, ਥਾਈਲੈਂਡ, ਆਸਟ੍ਰੇਲੀਆ ਤੇ ਸਿੰਗਾਪੁਰ ਤੋਂ ਇਥੇ ਆਉਣ ਵਾਲੇ ਯਾਤਰੀਆਂ ’ਚ ਕੋਰੋਨਾ ਦਾ ਵਾਇਰਸ ਦੇਖਿਆ ਗਿਆ ਹੈ। ਸਰਕਾਰ ਨੇ ਕੋਰੋਨਾ ਦੀ ਰੋਕਥਾਮ ਲਈ ਜੰਗੀ ਪੱਧਰ ’ਤੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਵਿਦੇਸ਼ਾਂ ਤੋਂ ਭਾਰਤ ਆਉਣ ਵਾਲੇ ਯਾਤਰੀਆਂ ’ਚ ਲਗਾਤਾਰ ਕੋਰੋਨਾ ਦੀ ਪੁਸ਼ਟੀ ਹੋ ਰਹੀ ਹੈ।

ਉੱਧਰ ਵਿਸ਼ਵ ਪੱਧਰ ’ਤੇ ਕੋਵਿਡ-19 ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਕਰਨਾਟਕ ਸਰਕਾਰ ਨੇ ਸੋਮਵਾਰ ਨੂੰ ਕਈ ਅਹਿਤਿਆਤੀ ਕਦਮ ਚੁੱਕੇ, ਜਿਨ੍ਹਾਂ ’ਚ ਸਿਨੇਮਾਘਰਾਂ ਅਤੇ ਸਿੱਖਿਆ ਸੰਸਥਾਨਾਂ ’ਚ ਮਾਸਕ ਨੂੰ ਜ਼ਰੂਰੀ ਬਣਾਉਣਾ ਅਤੇ ਬਜ਼ੁਰਗਾਂ ਸਮੇਤ ਜ਼ਿਆਦਾ ਖਤਰੇ ਵਾਲੀ ਆਬਾਦੀ ਨੂੰ ਭੀੜ-ਭਾੜ ਵਾਲੇ ਇਲਾਕਿਆਂ ਤੋਂ ਬਚਣ ਦੀ ਸਲਾਹ ਸ਼ਾਮਲ ਹੈ। ਸਰਕਾਰ ਨੇ ਨਿਰਦੇਸ਼ ਦਿੱਤਾ ਹੈ ਕਿ ਬਾਰ, ਰੈਸਟੋਰੈਂਟਾਂ ਅਤੇ ਪਬ ’ਚ ਸਿਰਫ ਉਨ੍ਹਾਂ ਲੋਕਾਂ ਨੂੰ ਜਾਣ ਦਿੱਤਾ ਜਾਵੇ, ਜਿਨ੍ਹਾਂ ਨੇ ਕੋਵਿਡ-19 ਤੋਂ ਬਚਾਅ ਲਈ ਟੀਕੇ ਦੀਆਂ 2 ਖੁਰਾਕਾਂ ਲਈਆਂ ਹਨ।

ਅਜਿਹੇ ਸਥਾਨਾਂ ਨੂੰ ਨਵੇਂ ਸਾਲ ’ਤੇ ਬੈਠਣ ਦੀ ਸਮਰਥਾ ਦੇ ਬਰਾਬਰ ਹੀ ਮਹਿਮਾਨਾਂ ਦੀ ਮੇਜ਼ਬਾਨੀ ਕਰਨ ਲਈ ਕਿਹਾ ਗਿਆ ਹੈ। ਇਕ ਜਨਵਰੀ ਨੂੰ ਨਵੇਂ ਸਾਲ ਦਾ ਜਸ਼ਨ ਵੀ ਰਾਤ ਇਕ ਵਜੇ ਤੱਕ ਖਤਮ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਇਸ ਦੇ ਨਾਲ ਨਵੇਂ ਸਾਲ ’ਤੇ ਭੀੜ-ਭਾੜ ਵਾਲੇ ਸਥਾਨਾਂ ’ਤੇ ਮਾਸਕ ਨੂੰ ਜ਼ਰੂਰੀ ਕੀਤਾ ਗਿਆ ਹੈ।

Add a Comment

Your email address will not be published. Required fields are marked *