ਚੀਨ ਤੇ ਪਾਕਿਸਤਾਨ ਦੇਰ-ਸਵੇਰ ਭਾਰਤ ’ਤੇ ਕਰ ਸਕਦੇ ਨੇ ਹਮਲਾ: ਰਾਹੁਲ

ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਚੀਨ ਤੇ ਪਾਕਿਸਤਾਨ ਦੋਵੇਂ ਭਾਰਤ ਖ਼ਿਲਾਫ਼ ਇਕੱਠੇ ਹਨ ਅਤੇ ਦੇਰ-ਸਵੇਰ ਮਿਲ ਕੇ ਹਮਲਾ ਕਰ ਸਕਦੇ ਹਨ। ਉਹ ਸਾਬਕਾ ਸੈਨਿਕਾਂ ਨਾਲ ਗੱਲਬਾਤ ਕਰ ਰਹੇ ਸਨ। ਰਾਹੁਲ ਨੇ ਇਸ ਗੱਲਬਾਤ ਸਬੰਧੀ ਵੀਡੀਓ ਨੂੰ ਆਪਣੇ ਯੂਟਿਊਬ ਚੈਨਲ ’ਤੇ ਸਾਂਝਾ ਕਰਦਿਆਂ ਕਿਹਾ, ‘‘ਭਾਰਤ ਬਹੁਤ ਜ਼ਿਆਦਾ ਕਮਜ਼ੋਰ ਹੈ ਅਤੇ ਉਸ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਨਹੀਂ ਤਾਂ ਇਸ ਨੂੰ ਵੱਡਾ ਝਟਕਾ ਲੱਗੇਗਾ।’’ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਗਲਵਾਨ ਅਤੇ ਡੋਕਲਾਮ ਵਿੱਚ ਭਾਰਤੀ ਤੇ ਚੀਨੀ ਫੌਜੀਆਂ ਦਰਮਿਆਨ ਝੜਪਾਂ ਪਾਕਿਸਤਾਨ ਨਾਲ ਮਿਲ ਕੇ ਭਾਰਤ ’ਤੇ ਹਮਲਾ ਕਰਨ ਦੀ ਚੀਨ ਦੀ ਰਣਨੀਤੀ ਦਾ ਹਿੱਸਾ ਹਨ। ਉਧਰ, ਰੱਖਿਆ ਮਾਹਿਰ ਪ੍ਰਫੁੱਲ ਬਕਸ਼ੀ ਨੇ ਕਿਹਾ ਕਿ ਭਾਰਤੀ ਫ਼ੌਜ ਕਿਸੇ ਵੀ ਚੁਣੌਤੀ ਨਾਲ ਨਜਿੱਠਣ ਲਈ ਤਿਆਰ ਹੈ।

Add a Comment

Your email address will not be published. Required fields are marked *