ਇਟਲੀ ‘ਚ 8 ਤੇ 9 ਜੁਲਾਈ ਨੂੰ ਹੋਣ ਵਾਲੇ ਯੂਰਪ ਕੱਪ ਦੀਆਂ ਤਿਆਰੀਆਂ ਆਰੰਭ

ਮਿਲਾਨ: ਕਬੱਡੀ ਖੇਡ ਨੂੰ ਹੋਰ ਪ੍ਰਫੁਲਿੱਤ ਕਰਨ ਦੇ ਮੰਤਵ ਦੇ ਨਾਲ਼ ਇਟਲੀ ਦੀਆਂ ਖੇਡ ਕਲੱਬਾਂ ਦੇ ਨੁਮਾਇੰਦਿਆਂ, ਖਿਡਾਰੀਆਂ ਅਤੇ ਪ੍ਰਮੋਟਰਾਂ ਦੀ ਇਕ ਭਰਵੀਂ ਇਕੱਤਤਰਤਾ ਹੋਈ। ਇਸ ਮੌਕੇ ਇਟਲੀ ਭਰ ਤੋਂ 6 ਵੱਖ-ਵੱਖ ਕਲੱਬਾਂ ਨੇ ਭਾਗ ਲਿਆ। ਇਸ ਮੀਟਿੰਗ ਦੌਰਾਨ ਸਾਲ 2023 ਵਿੱਚ ਇਟਲੀ ਵਿਚ ਕਬੱਡੀ ਖੇਡ ਮੇਲੇ ਕਰਵਾਉਣ ਲਈ ਵਿਚਾਰ ਵਟਾਂਦਰੇ ਕੀਤੇ ਗਏ ਅਤੇ ਟੀਮਾਂ ਬਣਾਉਣ ਲਈ ਸਲਾਹ-ਮਸ਼ਵਰੇ ਵੀ ਕੀਤੇ ਗਏ। ਗੱਲਬਾਤ ਦੌਰਾਨ  ਵੱਖ-ਵੱਖ ਖੇਡ ਪ੍ਰਬੰਧਕਾਂ ਨੇ ਦੱਸਿਆ ਕਿ ਸਾਲ 2023 ਵਿੱਚ ਹੋਣ ਵਾਲੇ ਖੇਡ ਮੇਲੇ ਦੇਖਣਯੋਗ ਹੋਣਗੇ, ਜਿਸ ਤਹਿਤ ਖੇਡ ਨਿਯਮਾਂ ਅਤੇ ਅਨੁਸ਼ਾਸ਼ਨ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ। 

ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਜਲਦੀ ਹੀ ਹੋਣ ਵਾਲੇ ਟੂਰਨਾਮੈਂਟਾਂ ਦਾ ਐਲਾਨ ਕੀਤਾ ਜਾਵੇਗਾ। ਇਟਲੀ ਦੇ ਬੈਰਗਮੋ ਵਿਖੇ 8 ਅਤੇ 9 ਜੁਲਾਈ ਨੂੰ ਯੂਰਪ ਕੱਪ ਕਰਵਾੳੇੁਣ ਦਾ ਫ਼ੈਸਲਾ ਕੀਤਾ ਗਿਆ। ਜਿਸ ਵਿੱਚ 8 ਜੁਲਾਈ ਨੂੰ ਨੈਸ਼ਨਲ ਸਟਾਈਲ ਕਬੱਡੀ ਅਤੇ 9 ਜੁਲਾਈ ਨੂੰ ਸਰਕਲ ਸਟਾਇਲ ਕਬੱਡੀ ਦੇ ਮੁਕਾਬਲੇ ਹੋਣਗੇ। ਇਸ ਮੌਕੇ ਸਤਵਿੰਦਰ ਸਿੰਘ ਟੀਟਾ, ਗੁਰਿੰਦਰ ਸਿੰਘ ਚੈੜੀਆਂ, ਇਕਬਾਲ ਸਿੰਘ ਸੋਢੀ, ਲੱਖੀ ਨਾਗਰਾ, ਜੱਸਾ ਗੁਰਦਾਸਪੁਰੀਆ, ਦੀਪਾ ਬੱਜੌਂ ਗੋਰਾ ਬੁੱਲੋਵਾਲ, ਕੁੱਕਾ ਕਾਰੀਸਾਰੀ,ਲੱਕੀ ਕਸਤੇਨੇਦਲੋ, ਜੀਤਾ ਕਰੇਮੋਨਾ ਰਾਜੂ ਰਾਮੂਵਾਲੀਆ, ਰਾਜੂ ਜੌਹਲ, ਸੁਖਚੈਨ ਸਿੰਘ ਮਾਨ, ਸੁਰਜੀਤ ਸਿੰਘ ਜੌਹਲ, ਹਰਜੀਤ ਸਿੰਘ ਟਿਵਾਣਾ, ਪਰਮਾ ਗਿੱਲ, ਦਿਲਬਾਗ ਚਾਨਾ, ਗੁਰਜੰਟ ਢਿੱਲੋਂ, ਜੱਗਾ ਖਾਨੋਵਾਲੀਆਂ ਤੋਂ ਇਲਾਵਾ ਕਈ ਹੋਰ ਪ੍ਰਬੰਧਕ ਅਤੇ ਖਿਡਾਰੀ ਸ਼ਾਮਿਲ ਹੋਏ।

Add a Comment

Your email address will not be published. Required fields are marked *