ਕੈਟਰੀਨਾ ਕੈਫ ਤੇ ਵਿਜੈ ਸੇਤੂਪਤੀ ਦੀ ਫਿਲਮ ‘ਮੈਰੀ ਕ੍ਰਿਸਮਸ’ ਦਾ ਪੋਸਟਰ ਰਿਲੀਜ਼

ਮੁੰਬਈ:ਬੌਲੀਵੁਡ ਅਦਾਕਾਰਾ ਕੈਟਰੀਨਾ ਕੈਫ ਤੇ ਵਿਜੈ ਸੇਤੂਪਤੀ ਦੀ ਫਿਲਮ ‘ਮੈਰੀ ਕ੍ਰਿਸਮਸ’ ਦੇ ਨਿਰਮਾਤਾਵਾਂ ਨੇ ਕ੍ਰਿਸਮਸ ਤੋਂ ਇਕ ਦਿਨ ਪਹਿਲਾਂ ਫਿਲਮ ਦਾ ਪਹਿਲਾ ਪੋਸਟਰ ਅੱਜ ਜਾਰੀ ਕੀਤਾ। ਪੋਸਟਰ ਵਿੱਚ ਦੋ ਜਣੇ ਹੱਥਾਂ ਵਿੱਚ ਵਾਈਨ ਦੇ ਗਲਾਸ ਲੈ ਕੇ ਚੀਅਰਜ਼ ਕਰ ਰਹੇ ਹਨ। ਇਸ ਫਿਲਮ ਦੇ ਨਿਰਦੇਸ਼ਕ ਸ੍ਰੀਰਾਮ ਰਾਘਵਨ ਹਨ। ਕੈਟਰੀਨਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਪੋਸਟਰ ਸ਼ੇਅਰ ਕਰਦਿਆਂ ਲਿਖਿਆ, ‘ਅਸੀਂ ਫਿਲਮ ਨੂੰ ਇਸ ਕ੍ਰਿਸਮਸ ’ਤੇ ਰਿਲੀਜ਼ ਕਰਨਾ ਚਾਹੁੰਦੇ ਸੀ…ਜੋ ਕਿਸੇ ਕਾਰਨ ਰਿਲੀਜ਼ ਨਹੀਂ ਹੋ ਸਕੀ ਪਰ ਜਲਦੀ ਹੀ ਸਿਨੇਮਾਘਰਾਂ ’ਚ ਮਿਲਦੇ ਹਾਂ।’ ਇਸ ਤੋਂ ਇਲਾਵਾ ਵਿਜੈ ਨੇ ਵੀ ਆਪਣੇ ਇੰਸਟਾਗ੍ਰਾਮ ਖਾਤੇ ’ਤੇ ਫਿਲਮ ਦਾ ਪੋਸਟਰ ਜਾਰੀ ਕੀਤਾ ਹੈ। ਕੈਟਰੀਨਾ ਤੇ ਵਿਜੈ ਨੇ ਇਸ ਦੇ ਨਾਲ ਹੀ ਆਪਣੇ ਪ੍ਰਸੰਸਕਾਂ ਨੂੰ ਕ੍ਰਿਸਮਸ ਦੀਆਂ ਵਧਾਈਆਂ ਵੀ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਫਿਲਮ ਅਗਲੇ ਸਾਲ ਤਾਮਿਲ ਅਤੇ ਹਿੰਦੀ ਵਿੱਚ ਰਿਲੀਜ਼ ਹੋਵੇਗੀ। ‘ਮੈਰੀ ਕ੍ਰਿਸਮਸ’ ਤੋਂ ਇਲਾਵਾ ਵੈਤਰੀਮਾਰਨ ਦੀ ‘ਵਿਦੂਥਲਾਈ’, ਸ਼ਾਹਰੁਖ ਖਾਨ ਦੀ ਫਿਲਮ ‘ਜਵਾਨ’ ਅਤੇ ਸ਼ਾਹਿਦ ਕਪੂਰ ਨਾਲ ਪ੍ਰਾਈਮ ਵੀਡੀਓ ਸੀਰੀਜ਼ ‘ਫਰਜ਼ੀ’ ’ਚ ਵੀ ਵਿਜੈ ਸੇਤੂਪਤੀ ਨਜ਼ਰ ਆਵੇਗਾ। ਦੂਜੇ ਪਾਸੇ ਕੈਟਰੀਨਾ ‘‘ਟਾਈਗਰ 3’ ਵਿਚ ਸਲਮਾਨ ਖਾਨ ਨਾਲ ਨਜ਼ਰ ਆਵੇਗੀ ਜੋ ਅਗਲੇ ਸਾਲ ਦੀਵਾਲੀ ’ਤੇ ਰਿਲੀਜ਼ ਹੋਵੇਗੀ।

Add a Comment

Your email address will not be published. Required fields are marked *