ਸ਼ਰਾਬੀ ਨੌਜਵਾਨਾਂ ਨੇ ਕੁੱਟ-ਕੁੱਟ ਕੇ ਕੀਤਾ ਐੱਸ. ਏ. ਐੱਫ. ਜਵਾਨ ਦਾ ਕਤਲ

ਦਮੋਹ – ਮੱਧ ਪ੍ਰਦੇਸ਼ ਦੀ ਵਿਸ਼ੇਸ਼ ਹਥਿਆਰਬੰਦ ਫੋਰਸ (ਐੱਸ. ਏ. ਐੱਫ.) ਦੇ 28 ਸਾਲ ਦੇ ਇਕ ਜਵਾਨ ਨੂੰ ਸ਼ੁੱਕਰਵਾਰ ਦੇਰ ਰਾਤ ਤਿੰਨ ਸ਼ਰਾਬੀ ਨੌਜਵਾਨਾਂ ਨੇ ਕਥਿਤ ਤੌਰ ’ਤੇ ਕੁੱਟ-ਕੁੱਟ ਕੇ ਜਾਨ ਤੋਂ ਮਾਰ ਦਿੱਤਾ। ਵਧੀਕ ਪੁਲਸ ਸੁਪਰਡੈਂਟ ਸ਼ਿਵ ਕੁਮਾਰ ਸਿੰਘ ਨੇ ਸ਼ਨੀਵਾਰ ਦੱਸਿਆ ਕਿ ਥਾਣਾ ਕੋਤਵਾਲੀ ਖੇਤਰ ਦੀ ਕਸਾਈ ਮੰਡੀ ਵਿਚ ਸਥਿਤ ਪੁਲਸ ਚੌਕੀ ਵਿਚ ਤਾਇਨਾਤ 10ਵੀਂ ਬਟਾਲੀਅਨ ਦੇ ਜਵਾਨ ਸੁਰਿੰਦਰ ਸਿੰਘ (28) ਨੇ ਸ਼ੁੱਕਰਵਾਰ ਰਾਤ 3 ਸ਼ਰਾਬੀ ਨੌਜਵਾਨਾਂ ਨੂੰ ਗਾਲ੍ਹਾਂ ਕੱਢਣ ਤੋਂ ਰੋਕਿਆ ਸੀ। ਪੁਲਸ ਨੇ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਉਹ ਫਰਾਰ ਹਨ। ਉਨ੍ਹਾਂ ਦੀ ਭਾਲ ਜਾਰੀ ਹੈ।

Add a Comment

Your email address will not be published. Required fields are marked *