ਅਮਰੀਕੀ ਮਰੀਨ ‘ਚ ਸਿੱਖਾਂ ਨੂੰ ਦਾੜ੍ਹੀ ਰੱਖਣ ਤੇ ਦਸਤਾਰ ਸਜਾਉਣ ਦੀ ਮਿਲੀ ਇਜਾਜ਼ਤ

ਨਿਊਯਾਰਕ – ਅਮਰੀਕੀ ਮਰੀਨ ਕੋਰ ਵਿੱਚ ਭਰਤੀ ਸਿੱਖਾਂ ਲਈ ਖ਼ੁਸ਼ੀ ਦੀ ਖ਼ਬਰ ਹੈ। ਦਰਅਸਲ ਸੰਘੀ ਅਪੀਲ ਅਦਾਲਤ ਨੇ ਇੱਕ ਇਤਿਹਾਸਕ ਕਦਮ ਅੱਗੇ ਵਧਾਉਂਦਿਆਂ ਇੱਕ ਫ਼ੈਸਲਾ ਸੁਣਾਇਆ ਹੈ ਕਿ ਅਮਰੀਕੀ ਮਰੀਨ ਕੋਰ ਵਿੱਚ ਭਰਤੀ ਸਿੱਖ ਹੁਣ ਦਾੜ੍ਹੀ ਰੱਖ ਸਕਦੇ ਹਨ ਅਤੇ ਪੱਗ ਬੰਨ੍ਹ ਸਕਦੇ ਹਨ। ਡਿਸਟ੍ਰਿਕਟ ਆਫ ਕੋਲੰਬੀਆ ਦੀ ਸੰਘੀ ਅਪੀਲ ਅਦਾਲਤ ਦੇ ਜੱਜਾਂ ਨੇ ਸ਼ੁੱਕਰਵਾਰ ਨੂੰ ਵਾਲ ਕੱਟਣ ਅਤੇ ਦਾੜ੍ਹੀ ਕੱਟਣ ਦੇ ਮੌਜੂਦਾ ਕੋਰ ਦੇ ਬੂਟ ਕੈਂਪ ਨਿਯਮ ਨੂੰ ਧਾਰਮਿਕ ਆਜ਼ਾਦੀ ਬਹਾਲੀ ਐਕਟ (ਆਰ.ਐੱਫ.ਆਰ.ਏ.) ਦੀ ਉਲੰਘਣਾ ਵਜੋਂ ਦਰਸਾਇਆ।

ਇਹ ਫ਼ੈਸਲਾ ਤਿੰਨ ਸਿੱਖ ਮਰੀਨ ਕੋਰ ਅਕਾਸ਼ ਸਿੰਘ, ਜਸਕੀਰਤ ਸਿੰਘ ਅਤੇ ਮਿਲਾਪ ਸਿੰਘ ਚਾਹਲ ਦੀ ਭਰਤੀ ਤੋਂ ਬਾਅਦ ਆਇਆ ਹੈ, ਜਿਨ੍ਹਾਂ ਨੇ ਕੋਰ ਦੇ ਬੂਟ ਕੈਂਪ ਨਿਯਮ ਤੋਂ ਤੁਰੰਤ ਛੋਟ ਪ੍ਰਾਪਤ ਕਰਨ ਲਈ ਡਿਸਟ੍ਰਿਕਟ ਆਫ ਕੋਲੰਬੀਆ ਦੀ ਸੰਘੀ ਅਦਾਲਤ ਵਿੱਚ ਇਕ ਐਮਰਜੈਂਸੀ ਅਪੀਲ ਲਈ ਲੜਾਈ ਲੜੀ ਸੀ। ਸਿੱਖ ਤਿਕੜੀ ਦੀ ਨੁਮਾਇੰਦਗੀ ਕਰਨ ਵਾਲੇ ਸੀਨੀਅਰ ਵਕੀਲ ਐਰਿਕ ਬੈਕਸਟਰ ਨੇ ਟਵੀਟ ਕੀਤਾ, “ਹੁਣ, ਤਿੰਨ ਸਿੱਖਾਂ, ਜਿਨ੍ਹਾਂ ਨੂੰ ਪਹਿਲਾਂ ਦਾੜ੍ਹੀ ਰੱਖ ਕੇ ਅਤੇ ਪੱਗ ਬੰਨ੍ਹ ਕੇ ਸਿਖਲਾਈ ਵਿਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ ਗਿਆ ਸੀ, ਉਹ ਹੁਣ ਆਪਣੀ ਧਾਰਮਿਕ ਪਛਾਣ ਨਾਲ ਮੁੱਢਲੀ ਸਿਖਲਾਈ ਵਿੱਚ ਸ਼ਾਮਲ ਹੋ ਸਕਦੇ ਹਨ। ਸਿੱਖ ਧਰਮ ਵਿੱਚ ਪੁਰਸ਼ ਪੱਗ ਬੰਨ੍ਹਦੇ ਹਨ ਅਤੇ ਉਨ੍ਹਾਂ ਨੂੰ ਆਪਣੀ ਦਾੜ੍ਹੀ ਅਤੇ ਵਾਲ ਕਟਵਾਉਣ ਦੀ ਮਨਾਹੀ ਹੁੰਦੀ ਹੈ। ਮਰੀਨ ਕੋਰ ਨੇ ਪਹਿਲਾਂ ਇਹਨਾਂ ਸਾਰੀਆਂ ਬੇਨਤੀਆਂ ਤੋਂ ਇਨਕਾਰ ਕਰ ਦਿੱਤਾ ਸੀ।

Add a Comment

Your email address will not be published. Required fields are marked *