ਦੇਸ਼ ਦੀ ਪਹਿਲੀ ਮਹਿਲਾ ਮੁਸਲਿਮ ਫਾਈਟਰ ਪਾਇਲਟ ਬਣੀ ਸਾਨੀਆ ਮਿਰਜ਼ਾ
![](http://mehakewattan.com/wp-content/uploads/2022/12/2022_12largeimg_2096516401.jpg)
ਇੱਥੋਂ ਦੇ ਟੀਵੀ ਮਕੈਨਿਕ ਦੀ ਧੀ ਸਾਨੀਆ ਮਿਰਜ਼ਾ ਨੇ ਨੈਸ਼ਨਲ ਡਿਫੈਂਸ ਅਕੈਡਮੀ (ਐੱਨਡੀਏ) ਦੀ ਦਾਖ਼ਲਾ ਪ੍ਰੀਖਿਆ ਪਾਸ ਕਰਕੇ ਦੇਸ਼ ਦੀ ਪਹਿਲੀ ਮਹਿਲਾ ਮੁਸਲਿਮ ਫਾਈਟਰ ਪਾਇਲਟ ਬਣ ਗਈ ਹੈ।
ਮਿਰਜ਼ਾਪੁਰ ਦੇ ਦੇਹਾਤ ਕੋਟਵਾਲੀ ਪੁਲੀਸ ਥਾਣੇ ਅਧੀਨ ਪੈਂਦੇ ਪਿੰਡ ਜਸੋਵਰ ਦੀ ਧੀ ਸਾਨੀਆ ਮਿਰਜ਼ਾ ਦੇਸ਼ ਦੀ ਪਹਿਲੀ ਮਹਿਲਾ ਫਾਈਟਰ ਪਾਇਲਟ ਅਵਨੀ ਚਤੁਰਵੇਦੀ ਵਾਂਗ ਫਾਈਟਰ ਪਾਇਲਟ ਬਣਨਾ ਚਾਹੁੰਦੀ ਸੀ। ਹਿੰਦੀ ਮਾਧਿਅਮ ਵਿੱਚ ਪੜ੍ਹਾਈ ਕਰਨ ਵਾਲੀ ਸਾਨੀਆ ਨੇ ਕਿਹਾ ਕਿ ਜੇਕਰ ਇਰਾਦੇ ਮਜ਼ਬੂਤ ਹਨ ਤਾਂ ਹਿੰਦੀ ਮਾਧਿਅਮ ਵਾਲੇ ਵਿਦਿਆਰਥੀ ਵੀ ਵੱਡੀਆਂ ਮੱਲਾਂ ਮਾਰ ਸਕਦੇ ਹਨ। ਉਹ 27 ਦਸੰਬਰ ਨੂੰ ਪੁਣੇ ਵਿੱਚ ਖੜਕਵਾਸਲਾ ਐੱਨਡੀਏ ਵਿੱਚ ਸ਼ਾਮਲ ਹੋਵੇਗੀ। ਸਾਨੀਆ ਦੀ ਇਸ ਪ੍ਰਾਪਤੀ ’ਤੇ ਮਾਪਿਆਂ ਸਣੇ ਪੂਰੇ ਪਿੰਡ ਨੂੰ ਮਾਣ ਹੈ।
ਸਾਨੀਆ ਦੇ ਪਿਤਾ ਸ਼ਾਹਿਦ ਅਲੀ ਨੇ ਕਿਹਾ ਕਿ ਸਾਨੀਆ ਦੇਸ਼ ਦੀ ਪਹਿਲੀ ਮਹਿਲਾ ਫਾਈਟਰ ਪਾਇਲਟ ਅਵਨੀ ਚਤੁਰਵੇਦੀ ਨੂੰ ਆਪਣਾ ਆਦਰਸ਼ ਮੰਨਦੀ ਸੀ ਅਤੇ ਉਸ ਵਾਂਗ ਬਣਨਾ ਚਾਹੁੰਦੀ ਸੀ। ਸਾਨੀਆ ਦੀ ਮਾਂ ਤਬੱਸੁਮ ਮਿਰਜ਼ਾ ਨੇ ਕਿਹਾ ਕਿ ਉਨ੍ਹਾਂ ਦੀ ਧੀ ਨੇ ਉਨ੍ਹਾਂ ਸਣੇ ਪਿੰਡ ਵਾਸੀਆਂ ਦਾ ਮਾਣ ਵਧਾਇਆ ਹੈ।
![](http://mehakewattan.com/wp-content/uploads/2023/07/ALL-ADDS-2023_page-0001-1638x2048-1.jpg)