ਪੰਜਾਬ ‘ਚ ‘ਕੋਰੋਨਾ’ ਦੇ 3 ਮਰੀਜ਼ ਆਏ ਸਾਹਮਣੇ, ਨਵੇਂ ਵੈਰੀਐਂਟ ਨੂੰ ਲੈ ਕੇ CM ਮਾਨ ਨੇ ਬੁਲਾਈ ਬੈਠਕ

ਚੰਡੀਗੜ੍ਹ : ਕੋਰੋਨਾ ਦੇ ਨਵੇਂ ਵੇਰੀਐਂਟ ਦੇ ਸਾਹਮਣੇ ਆਉਣ ਤੋਂ ਬਾਅਦ ਭਾਰਤ ਸਰਕਾਰ ਦੇ ਨਾਲ-ਨਾਲ ਵੱਖ-ਵੱਖ ਸੂਬਾ ਸਰਕਾਰਾਂ ਵੀ ਚੌਕਸ ਹੋ ਗਈਆਂ ਹਨ ਅਤੇ ਜ਼ਰੂਰੀ ਐਡਵਾਈਜ਼ਰੀ ਜਾਰੀ ਕੀਤੀ ਜਾ ਰਹੀ ਹੈ। ਪੰਜਾਬ ‘ਚ ਵੀ ਕੋਰੋਨਾ ਦੇ ਨਵੇਂ ਵੈਰੀਐਂਟ ਦਾ ਖ਼ਤਰਾ ਮੰਡਰਾ ਰਿਹਾ ਹੈ। ਇੱਥੇ 3 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਇਨ੍ਹਾਂ ‘ਚੋਂ 1 ਮਰੀਜ਼ ਅੰਮ੍ਰਿਤਸਰ ਅਤੇ 2 ਮਰੀਜ਼ ਸੰਗਰੂਰ ਜ਼ਿਲ੍ਹੇ ਤੋਂ ਸਾਹਮਣੇ ਆਏ ਹਨ। ਸੂਬੇ ‘ਚ ਵੀਰਵਾਰ ਨੂੰ ਕੋਰੋਨਾ ਦੇ ਕੁੱਲ 451 ਟੈਸਟ ਕੀਤੇ ਗਏ।

ਹਾਲਾਂਕਿ ਅਜੇ ਵੀ ਸੂਬੇ ‘ਚ ਕੋਰੋਨਾ ਪਾਜ਼ੇਟਿਵ ਦੇ 9 ਮਾਮਲੇ ਦਰਜ ਹਨ। ਰਾਹਤ ਦੀ ਗੱਲ ਇਹ ਹੈ ਕਿ ਇਨ੍ਹਾਂ ‘ਚੋਂ ਕੋਈ ਵੀ ਆਕਸੀਜਨ ਸਪੋਰਟ, ਕ੍ਰਿਟੀਕਲ ਕੇਅਰ ਜਾਂ ਵੈਟੀਲੇਟਰ ’ਤੇ ਨਹੀਂ ਹੈ।

ਮੁੱਖ ਮੰਤਰੀ ਮਾਨ ਨੇ ਬੁਲਾਈ ਬੈਠਕ
ਇਸ ਮਾਮਲੇ ‘ਚ ਵੀ ਮੁੱਖ ਮੰਤਰੀ ਭਗਵੰਤ ਮਾਲ ਵੱਲੋਂ ਵੀਰਵਾਰ ਨੂੰ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਇਸ ਸਬੰਧੀ ਬੈਠਕ ਕੀਤੀ ਜਾਣੀ ਸੀ ਪਰ ਕਿਸੇ ਕਾਰਨ ਕਰਕੇ ਉਸ ਨੂੰ ਅੱਜ ਲਈ ਟਾਲ ਦਿੱਤਾ ਗਿਆ। ਹੁਣ ਅੱਜ ਮੁੱਖ ਮੰਤਰੀ ਵੱਲੋਂ ਕੋਰੋਨਾ ਨੂੰ ਲੈ ਕੇ ਬੈਠਕ ਕੀਤੀ ਜਾਵੇਗੀ ਅਤੇ ਹਾਲਾਤ ਦੀ ਸਮੀਖਿਆ ਕੀਤੀ ਜਾਵੇਗੀ।

Add a Comment

Your email address will not be published. Required fields are marked *