2023 ਵਿੱਚ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰੇਗੀ ਦਿੱਲੀ

ਨਵੀਂ ਦਿੱਲੀ : ਯੂਨਾਈਟਿਡ ਵਰਲਡ ਰੈਸਲਿੰਗ (ਯੂ.ਡਬਲਿਊ.ਡਬਲਿਊ.) ਨੇ ਐਲਾਨ ਕੀਤਾ ਹੈ ਕਿ 2023 ਸੀਨੀਅਰ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਨਵੀਂ ਦਿੱਲੀ ਵਿੱਚ 28 ਮਾਰਚ ਤੋਂ 2 ਅਪ੍ਰੈਲ ਤੱਕ ਕਰਵਾਈ ਜਾਵੇਗੀ। ਇਸ ਦੇ ਨਾਲ ਹੀ ਅਗਲੇ ਸਾਲ ਤੋਂ ਹੋਣ ਵਾਲੇ ਰੈਂਕਿੰਗ ਸੀਰੀਜ਼ ਮੁਕਾਬਲਿਆਂ ਦੌਰਾਨ ਪਹਿਲਵਾਨਾਂ ਨੂੰ ਉਨ੍ਹਾਂ ਦੇ ਭਾਰ ਵਿੱਚ ਦੋ ਕਿਲੋਗ੍ਰਾਮ ਤੱਕ ਦੀ ਢਿੱਲ ਦਿੱਤੀ ਜਾਵੇਗੀ।

ਏਸ਼ੀਆਈ ਚੈਂਪੀਅਨਸ਼ਿਪ ਨਵੀਂ ਦਿੱਲੀ ਵਿੱਚ ਤਿੰਨ ਸਾਲਾਂ ਵਿੱਚ ਦੋ ਵਾਰ ਕਰਵਾਈ ਜਾਵੇਗੀ। ਭਾਰਤੀ ਰਾਜਧਾਨੀ ਨੇ ਫਰਵਰੀ 2020 ਵਿੱਚ ਵੀ ਵੱਕਾਰੀ ਟੂਰਨਾਮੈਂਟ ਦੀ ਮੇਜ਼ਬਾਨੀ ਕੀਤੀ ਸੀ। ਦੋ ਕਿਲੋ ਦੀ ਛੋਟ ਨੂੰ ਸੋਮਵਾਰ ਨੂੰ UWW ਬਿਊਰੋ ਦੁਆਰਾ ਮਨਜ਼ੂਰੀ ਦਿੱਤੀ ਗਈ ਜਦੋਂ ਇਸ ਨੇ 2023 ਕੈਲੰਡਰ ਨੂੰ ਅੰਤਿਮ ਰੂਪ ਦੇਣ ਲਈ ਇੱਕ ਮੀਟਿੰਗ ਕੀਤੀ।

UWW ਦੀ ਵੈੱਬਸਾਈਟ ਦੇ ਅਨੁਸਾਰ, “ਵਜ਼ਨ ਸ਼੍ਰੇਣੀ ਵਿੱਚ ਦੋ ਕਿਲੋ ਦੀ ਛੋਟ ਦਾ ਪ੍ਰਸਤਾਵ ਬਿਊਰੋ ਦੇ ਸਾਹਮਣੇ ਦਿੱਤਾ ਗਿਆ ਸੀ, ਜਿਸ ਨੂੰ ਸਵੀਕਾਰ ਕਰ ਲਿਆ ਗਿਆ ਸੀ। ਇਸ ਕਦਮ ਨਾਲ ਪਹਿਲਵਾਨ ਭਵਿੱਖ ਦੀ ਰੈਂਕਿੰਗ ਸੀਰੀਜ਼ ਈਵੈਂਟਸ ਵਿੱਚ ਉੱਚ ਭਾਰ ਵਰਗ ਦੀ ਬਜਾਏ ਆਪਣੀ ਪਸੰਦ ਦੇ ਭਾਰ ਵਰਗ ਵਿੱਚ ਮੁਕਾਬਲਾ ਕਰ ਸਕਣਗੇ।

Add a Comment

Your email address will not be published. Required fields are marked *