ASI ਦਾ ਆਤੰਕ: ਲੋਕਾਂ ਨੂੰ ਮਾਰਦਾ ਸੀ ਪੱਥਰ, ਮੁਹੱਲੇ ਵਾਲਿਆਂ ਨੇ ਬੰਨ੍ਹ ਕੇ ਪਾਗਲਖਾਨੇ ਪਹੁੰਚਾਇਆ

ਅੰਮ੍ਰਿਤਸਰ : ਬਟਾਲਾ ਰੋਡ ਸਥਿਤ ਸ਼ਿਵਾਲਾ ਬੋਹੜ ਵਾਲਾ ਦੇ ਰਹਿਣ ਵਾਲੇ ਪੰਜਾਬ ਪੁਲਸ ਦੇ ਏ.ਐੱਸ.ਆਈ. ਨੂੰ ਬੰਨ੍ਹ ਕੇ ਵੀਰਵਾਰ ਪਾਗਲਖਾਨੇ ਦਾਖਲ ਕਰਵਾਇਆ ਗਿਆ। ਇਹ ਏ.ਐੱਸ.ਆਈ. ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ ਤੇ ਅਕਸਰ ਹੀ ਇਲਾਕੇ ਦੇ ਲੋਕਾਂ ਨੂੰ ਦੇਖ ਕੇ ਪਥਰਾਅ ਕਰਨਾ ਸ਼ੁਰੂ ਕਰ ਦਿੰਦਾ ਸੀ। ਲੋਕ ਖੁਦ ਨੂੰ ਘਰਾਂ ‘ਚ ਬੰਦ ਕਰਨ ਲਈ ਮਜਬੂਰ ਹੋ ਚੁੱਕੇ ਸਨ।

ਪ੍ਰੇਸ਼ਾਨ ਲੋਕਾਂ ਨੇ ਸਾਰੀ ਗੱਲ ਪਰਿਵਾਰ ਵਾਲਿਆਂ ਨੂੰ ਦੱਸੀ ਅਤੇ ਇਸ ਦਾ ਹੱਲ ਕਰਨ ਲਈ ਕਿਹਾ ਪਰ ਹੱਦੋਂ ਵੱਧ ਉਦੋਂ ਹੋ ਗਈ ਜਦੋਂ ਬੇਟਾ ਏ.ਐੱਸ.ਆਈ. ਨੂੰ ਰੋਕਣ ਲਈ ਪਹੁੰਚਿਆ ਤਾਂ ਉਸ ਨੇ ਆਪਣੇ ਹੀ ਪੁੱਤਰ ’ਤੇ ਪਥਰਾਅ ਸ਼ੁਰੂ ਕਰ ਦਿੱਤਾ। ਕਿਸੇ ਤਰ੍ਹਾਂ ਏ.ਐੱਸ.ਆਈ. ਦੇ ਲੜਕੇ ਨੇ ਲੋਕਾਂ ਦੀ ਮਦਦ ਨਾਲ ਆਪਣੇ ਪਿਤਾ ਨੂੰ ਫੜ ਲਿਆ ਅਤੇ ਹੱਥ-ਪੈਰ ਬੰਨ੍ਹ ਦਿੱਤੇ ਤੇ ਇਲਾਜ ਲਈ ਪਾਗਲਖਾਨੇ ਭੇਜ ਦਿੱਤਾ। ਲੋਕਾਂ ਨੇ ਇਸ ਸਾਰੀ ਘਟਨਾ ਨੂੰ ਆਪਣੇ ਮੋਬਾਈਲਾਂ ‘ਚ ਕੈਦ ਕਰ ਲਿਆ। ਪਰਿਵਾਰ ਦਾ ਕਹਿਣਾ ਹੈ ਕਿ ਉਹ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਪ੍ਰੇਸ਼ਾਨੀ ‘ਚੋਂ ਲੰਘ ਰਿਹਾ ਸੀ ਅਤੇ ਪਠਾਨਕੋਟ ‘ਚ ਤਾਇਨਾਤ ਸੀ।

Add a Comment

Your email address will not be published. Required fields are marked *