ਛੱਤੀਸਗੜ੍ਹ ’ਚ ਸ਼ਰਾਬ ਦੀ ਦੁਕਾਨ ਦੇ ਸਾਹਮਣੇ ਕੁੱਤੇ ਨੂੰ ਫਾਹੇ ’ਤੇ ਲਟਕਾਇਆ
![](http://mehakewattan.com/wp-content/uploads/2022/12/2022_12image_01_54_157879649dog-ll.jpg)
ਰਾਏਪੁਰ : ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ‘ਚ ਅਣਪਛਾਤੇ ਲੋਕਾਂ ਨੇ ਇਕ ਆਵਾਰਾ ਕੁੱਤੇ ਨੂੰ ਫਾਹੇ ’ਤੇ ਲਟਕਾ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਪੁਲਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਦੱਸਿਆ ਕਿ ਸ਼ਹਿਰ ਦੇ ਨਿਊ ਰਾਜੇਂਦਰ ਨਗਰ ਥਾਣਾ ਖੇਤਰ ਦੇ ਅਮਲੀਡੀਹ ਇਲਾਕੇ ’ਚ ਇਕ ਸ਼ਰਾਬ ਦੀ ਦੁਕਾਨ ਦੇ ਸਾਹਮਣੇ ਅਣਪਛਾਤੇ ਲੋਕਾਂ ਨੇ ਬੇਰਹਿਮੀ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਕੁੱਤੇ ਦੀ ਲਾਸ਼ ਇਕ ਉਸਾਰੀ ਅਧੀਨ ਇਮਾਰਤ ’ਚੋਂ ਬਰਾਮਦ ਹੋਈ। ਕੁੱਤੇ ਨੂੰ ਕੰਧ ਦੇ ਸਹਾਰੇ ਫਾਹੇ ’ਤੇ ਲਟਕਾਇਆ ਗਿਆ ਸੀ।
ਇੱਥੇ ਅਮਲੀਡੀਹ ਸ਼ਰਾਬ ਦੀ ਭੱਠੀ ਨੇੜੇ ਕੁਝ ਸ਼ਰਾਬੀਆਂ ਨੂੰ ਦੇਖ ਕੇ ਇਕ ਕੁੱਤਾ ਭੌਂਕ ਰਿਹਾ ਸੀ। ਸ਼ਰਾਬੀਆਂ ਨੂੰ ਕੁੱਤੇ ਦਾ ਭੌਂਕਣਾ ਚੰਗਾ ਨਾ ਲੱਗਾ। ਇਸ ਤੋਂ ਨਾਰਾਜ਼ ਹੋ ਕੇ ਸ਼ਰਾਬੀ ਨੌਜਵਾਨਾਂ ਨੇ ਕੁੱਤੇ ਦੀਆਂ ਲੱਤਾਂ ਬੰਨ੍ਹ ਕੇ ਕੰਧ ਨਾਲ ਟੰਗ ਦਿੱਤਾ, ਜਿਸ ਨਾਲ ਕੁੱਤੇ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਨੇ ਅਣਪਛਾਤੇ ਲੋਕਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।